Saturday, December 21, 2024

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ 21 ਫਰਵਰੀ ਤੋਂ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘8ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ 21 ਤੋਂ 25 ਫਰਵਰੀ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ‘ਕਾਹਨੂੰ ਸਾਨੂੰ ਚਾਹ ਪੁੱਛਦੇ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ’ ਆਦਿ ਗੀਤਾਂ ਰਾਹੀਂ ਪ੍ਰਸਿੱਧੀ ਹਾਸਲ ਕਰਨ ਵਾਲੇ ਪਦਮਸ੍ਰੀ ਸੂਫ਼ੀ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ, ‘ਅਸ਼ਕੇ’ ਗੀਤ ਰਾਹੀਂ ਦਿਲਕਸ਼ ਬੋਲੀਆਂ ਰਾਹੀਂ ਮਕਬੂਲ ਹੋਏ ਗਾਇਕ ਪੰਮੀ ਬਾਈ, ਸ਼ਾਇਰਾ ਸੁਖਵਿੰਦਰ ਅੰਮਿ੍ਰਤ, ਸੁਰਜੀਤ ਪਾਤਰ, ਬਨੀ ਜੌਹਲ ਵਰਗੀਆਂ ਸਖ਼ਸ਼ੀਅਤਾਂ ਮੇਲੇ ਨੂੰ ਚਾਰ ਚੰਨ ਲਗਾਉਣਗੇ। ਉਕਤ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਹੰਸ ਰਾਜ ਹੰਸ, ਵਿਸ਼ੇਸ਼ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ, ਪੰਜਾਬੀ ਭਵਨ, ਸਰੀ, ਕਨੇਡਾ ਅਤੇ ਇਸ ਸੈਸ਼ਨ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ 21 ਫਰਵਰੀ ਨੂੰ ਕਰਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦਾ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਪੰਜਾਬ ਦੇ ਸਾਹਿਤਕਾਰਾਂ, ਚਿੰਤਕਾਂ ਅਤੇ ਕਲਾਕਾਰਾਂ ਵਲੋਂ ਉਤਸੁਕਤਾ ਨਾਲ ਉਡੀਕਿਆ ਜਾਣ ਵਾਲਾ ਈਵੈਂਟ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ‘8ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਇਸ ਵਾਰ 21 ਫਰਵਰੀ ਤੋਂ ਆਰੰਭ ਹੋਵੇਗਾ। ਜਿਸ ਦਾ ਉਦਘਾਟਨ ਹੰਸ ਰਾਜ ਹੰਸ ਕਰਨਗੇ ਅਤੇ ਸੈਸ਼ਨ ਦੀ ਪ੍ਰਧਾਨਗੀ ਛੀਨਾ ਕਰਨਗੇ ਅਤੇ ਇਸ ਮੇਲੇ ’ਚ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਸ਼ਾਮਿਲ ਹੋਣਗੇ।ਉਨ੍ਹਾਂ ਕਿਹਾ ਕਿ ਮੇਲੇ ’ਚ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ ਅਤੇ ਪਾਠਕ ਵਿਸ਼ੇਸ਼ ਛੋਟ ’ਤੇ ਪੁਸਤਕਾਂ ਖਰੀਦ ਸਕਣਗੇ।ਉਨ੍ਹਾਂ ਕਿਹਾ ਕਿ ਇਸ ਦੌਰਾਨ ਮੌਸਮੀ ਫੁੱਲਾਂ ਦੀ ਪ੍ਰਦਰਸ਼ਨੀ, ਵੱਖ-ਵੱਖ ਪਕਵਾਨਾਂ ਦੇ ਸਟਾਲ ਅਤੇ ਮਨੋਰੰਜਨ ਦੇ ਕਈ ਸਾਧਨ ਵੀ ਹੋਣਗੇ।
ਮੇਲੇ ਦੇ ਕਨਵੀਨਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਮੇਲੇ ਦੇ ਉਦਾਘਟਨੀ ਸੈਸ਼ਨ ਕਾਲਜ ਦੇ ਖੋਜ ਰਸਾਲੇ ‘ਸੰਵਾਦ’ ਦਾ 19ਵਾਂ ਅੰਕ ਵੀ ਰਲੀਜ਼ ਕੀਤਾ ਜਾਵੇਗਾ।ਉਪਰੰਤ ਨਾਰੀ ਕਵੀ ਦਰਬਾਰ ’ਚ ਮੁੱਖ ਮਹਿਮਾਨ ਪੰਜਾਬੀ ਦੀ ਸਿਰਮੌਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਵਿਸ਼ੇਸ਼ ਮਹਿਮਾਨ ਸਿਮਰਨ (ਸੁਰਿੰਦਰ ਕੁਮਾਰੀ, ਐਡਜੈਕਟਿਵ ਆਫੀਸਰ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ) ਹੋਣਗੇ ਅਤੇ ਪ੍ਰਧਾਨਗੀ ਸਾਹਿਤਕ ਰਸਾਲੇ ਏਕਮ ਦੀ ਸੰਪਾਦਕ ਅਰਤਿੰਦਰ ਸੰਧੂ ਕਰਨਗੇ।ਇਸੇ ਸ਼ਾਮ ਪੰਜਾਬੀ ਗਾਇਕ ਬਨੀ ਜੌਹਲ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।
ਉਨ੍ਹਾਂ ਕਿਹਾ ਕਿ ਦੂਸਰੇ ਦਿਨ ਦੀ ਸ਼ੁਰੂਆਤ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ ਚਰਚਾ ’ਚ ਡਾ. ਮਹਿਲ ਸਿੰਘ, ਡਾ. ਗੁਰਮੁਖ ਸਿੰਘ ਅਤੇ ਡਾ. ਕੁਲਬੀਰ ਗੋਜਰਾ ਭਾਗ ਲੈਣਗੇ ਅਤੇ ਕਵੀ ਦਰਬਾਰ ’ਚ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ, ਸੁਰਿੰਦਰ ਸੁੰਨੜ, ਪ੍ਰਧਾਨ ਲੋਕ ਮੰਚ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਪ੍ਰਧਾਨਗੀ ਡਾ. ਲਖਵਿੰਦਰ ਜੌਹਲ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਕਰਨਗੇ।ਉਪਰੰਤ ਦੁਪਹਿਰ ਪ੍ਰਸਿੱਧ ਗਾਇਕ ਪੰਮੀ ਬਾਈ ਦਰਸ਼ਕਾਂ ਦੇ ਰੂਬਰੂ ਹੋਣਗੇ ਅਤੇ ਸ਼ੇਰ-ਏ-ਪੰਜਾਬ ਕਲਚਰਲ ਕੌਂਸਲ ਬਟਾਲਾ ਵਲੋਂ ਬਾਬਿਆਂ ਦਾ ਭੰਗੜਾ ਵੀ ਦਰਸ਼ਕਾਂ ਦਾ ਮਨੋਰੰਜ਼ਨ ਕਰੇਗਾ।
ਉਨ੍ਹਾਂ ਕਿਹਾ ਕਿ 5 ਰੋਜ਼ਾ ਮੇਲੇ ਦੌਰਾਨ ‘ਪੁਸਤਕ, ਪ੍ਰਕਾਸ਼ਨ ਤੇ ਪਾਠਕ : ਦਸ਼ਾ ਤੇ ਦਿਸ਼ਾ’, ‘ਨਾਟਕਾਂ ’ਚ 1947 ਦਾ ਦਰਦ’, ‘ਅੰਮ੍ਰਿਤਸਰ ਦੀ ਸੱਭਿਆਚਾਰਕ ਵਿਰਾਸਤ’, ‘ਜ਼ਿੰਦਗੀ ਤੇ ਸਾਹਿਤ’ ‘ਸਿੱਖ ਡਾਇਸਪੋਰਾ, ਪੰਜਾਬ ਮਾਈਗ੍ਰੇਸ਼ਨ ਅਤੇ ਚੁਣੌਤੀਆਂ ਦੇ ਮੁਖਾਤਿਬ’ ਵਿਸ਼ੇ ’ਤੇ ਬੁੱਧੀਜੀਵੀ ਵਿਚਾਰ ਚਰਚਾ ਕਰਨਗੇ, ਜਿਸ ਵਿੱਚ ਹਰੀਸ਼ ਜੈਨ, ਗੁਰਸਾਗਰ ਸਿੰਘ, ਖੁਸ਼ਵੰਤ ਬਰਗਾੜੀ, ਜਗਸੀਰ ਬੇਗਮਪੁਰੀ, ਕੇਵਲ ਧਾਲੀਵਾਲ, ਡਾ. ਕੁਲਵੰਤ ਸਿੰਘ ਸੰਧੂ, ਡਾ. ਕੁਲਦੀਪ ਦੀਪ, ਪ੍ਰੀਤੀ ਸ਼ੈਲੀ, ਮੁਖਵਿੰਦਰ, ਜਤਿੰਦਰ ਬਰਾੜ, ਮੇਜਰ ਜਨਰਲ ਬਲਵਿੰਦਰ ਸਿੰਘ, ਡਾ. ਸਰਬਜੀਤ ਸਿੰਘ, ਗਗਨਦੀਪ ਸਿੰਘ ਵਿਰਕ, ਡਾ. ਵਰਿਆਮ ਸਿੰਘ ਸੰਧੂ, ਸੁਸ਼ੀਲ ਦੁਸਾਂਝ, ਜਿੰਦਰ, ਡਾ. ਕੁਲਵੰਤ ਸਿੰਘ, ਇੰਦਰਜੀਤ ਸਿੰਘ ਪੁਰੇਵਾਲ, ਸਤਪਾਲ ਭੀਖੀ, ਵਿਸ਼ਾਲ, ਹਰਿੰਦਰ ਸਿੰਘ, ਡਾ. ਹਰਭਜਨ ਸਿੰਘ ਢਿੱਲੋਂ ਆਦਿ ਦੇ ਨਾਮ ਜ਼ਿਕਰਯੋਗ ਹਨ।
ਮੇਲੇ ਮੌਕੇ ਲੋਕ ਸਾਜ਼ਾਂ ਦੀ ਜੁਗਲਬੰਦੀ ’ਚ ਦਵਿੰਦਰ ਪੰਡਤ, ਹਰਿੰਦਰ ਸੋਹਲ, ਨਿਕੀਤਾ ਪੁਰੀ, ਗਾਇਕ ਬੀਰ ਸਿੰਘ, ਕੰਵਰ ਗਰੇਵਾਲ, ਪੂਰਨ ਚੰਦ ਗੁਰੂ ਕੀ ਵਡਾਲੀ, ਕਾਲਜ ਵਿਦਿਆਰਥੀ ਲੋਕ ਨਾਚ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਮੇਲੇ ਦੀ ਵਿਦਾਇਗੀ ਲੋਕ ਨਾਚ ਝੂਮਰ ਨਾਲ ਹੋਵੇਗੀ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …