Friday, July 26, 2024

ਟਰੈਫਿਕ ਨਿਯਮਾਂ ਬਾਰੇ ਟਰੱਕ ਡਰਾਈਵਰਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ 9 ਫਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਜ਼ੋਮਾਟੋ (ਰੈਸਟੋਰੈਂਟ ਤੋ ਘਰ ਅਤੇ ਹੋਰ ਸੰਸਥਾਵਾਂ ਤੇ ਖਾਣਾ ਡਲਿਵਰੀ ਬੁਆਇਜ਼) ਦੇ ਡਰਾਈਵਰਾਂ ਨਾਲ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਉਹਨਾਂ ਨੂੰ ਰੋਡ ਸਾਇਨ ਸਮਝਾਏ ਗਏ ਅਤੇ ਸੜਕ ‘ਤੇ ਚੱਲਦਿਆਂ ਹੈਲਮੇਟ ਪਾਉਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਹਦਾਇਤ ਦਿੱਤੀ।ਉਨਾਂ ਰੈਡ ਲਾਈਟ, ਗੱਡੀ ਚਲਾਉਂਦੇ ਸਮੇਂ ਹਮੇਸ਼ਾਂ ਸੀਟ ਬੈਲਟ ਪਹਿਨਣ ਅਤੇ ਫਸਟ ਏਡ ਕਿੱਟ ਦੀ ਵਰਤੋ ਬਾਰੇ ਦੱਸਿਆ।
ਇਸ ਤੋ ਇਲਾਵਾ ਸਥਾਨਕ ਖੰਨਾ ਪੇਪਰ ਮਿੱਲ ਵਿਖੇ ਟਰੱਕ ਡਰਾਈਵਰਾਂ ਨੂੰ ਦੱਸਿਆ ਕਿ ਟਰੱਕ ਚਲਾਉਂਦੇ ਸਮੇ ਆਪਣੀ ਲੇਨ ਵਿੱਚ ਚੱਲਣ, ਓਵਰਲੋਡ, ਓਵਰਸਪੀਡ ਤੇ ਕਿਸੇ ਵੀ ਤਰਾਂ ਦਾ ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਅਤੇ ਅਰਧ ਸਰਕਾਰੀ ਫੋਰਸ ਵਾਹਣ ਨੂੰ ਹਮੇਸ਼ਾਂ ਪਹਿਲ ਦੇ ਆਧਾਰ ‘ਤੇ ਰਸਤਾ ਦੇਣ ਬਾਰੇ ਪ੍ਰੇਰਿਤ ਕੀਤਾ ਅਤੇ ਸੜਕ ‘ਤੇ ਚੱਲਣ ਵਾਲੇ ਹਰੇਕ ਵਿਅਕਤੀ ਦੀ ਸੁਰਖਿਆ ਦਾ ਪਾਠ ਪੜ੍ਹਾਇਆ।
ਇਸ ਮੌਕੇ ਕ੍ਰਿਸ਼ਨ ਦੱਤ ਮੁੱਖ ਸਕਿਉਰਿਟੀ ਅਫ਼ਸਰ, ਸੁਖਦੇਵ ਸਿੰਘ ਸੰਧੂ, ਜਸਪ੍ਰੀਤ ਸਿੰਘ ਸੇਠੀ ਸਹਾਇਕ ਜਰਨਲ ਮੈਨੇਜਰ, ਦਲਜੀਤ ਸਿੰਘ ਕੋਹਲੀ ਹਰਿਆਵਲ ਪੰਜਾਬ ਦੇ ਜਰਨਲ ਸੈਕਟਰੀ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …