Sunday, December 22, 2024

ਵਿਸ਼ਵ ਕੈਂਸਰ ਜਾਗਰੂਕਤਾ ਮੁਹਿੰਮ ਸੰਬਧੀ ਹਿੰਦੂ ਸਭਾ ਕਾਲਜ ਵਿਖੇ ਸਮਾਗਮ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਕੈਂਸਰ ਮੁਹਿੰਮ ਸੰਬਧੀ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਵਿਖੇ ਅੇਨ.ਜੀ.ਓ ਫੁਲਕਾਰੀ ਫਾਂਓਂਡੇਸ਼ਨ ਦੇ ਸਹਿਯੋਗ ਨਾਲ ਇੱਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਣ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਅਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਨੇ ਕਿਹਾ ਕੈਂਸਰ ਦੀ ਜਲਦ ਪਹਿਚਾਣ ਹੀ ਉਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ, ਇਸ ਲਈ ਵਿਸਵ ਸਿਹਤ ਸੰਸਥਾ ਵਲੋਂ ਇਸ ਸਾਲ ਦਾ ਥੀਮ “ਕਲੋਜ ਦਾ ਕੇਅਰ ਗੈਪ” ਰਖਿਆ ਗਿਆ ਹੈ।ਉਹਨਾਂ ਆਖਿਆ ਕਿ ਇਸ ਮੁਹਿੰਮ ਦੌਰਾਣ ਜਿਲੇ੍ਹ ਭਰ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਜਨਤਕ ਸੰਸਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਕਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕੈਂਸਰ ਦੇ ਆਮ ਲੱਛਣ ਛਾਤੀ ਵਿੱਚ ਗਿਲਟੀਆਂ, ਲਗਾਤਾਰ ਖਾਂਸੀ, ਮਹਾਂਵਾਰੀ ਵਿੱਚ ਜਿਆਦਾ ਖੂਨ ਆਉਣਾਂ, ਨਾਂ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਹਨ।ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।ਡਾ. ਰਸ਼ਮੀਂ ਵਲੋਂ ਕੈਸਰ ਦੇ ਲੱਛਣ, ਸਾਵਧਾਨੀਆਂ, ਬਚਾਓ ਅਤੇ ਇਲਾਜ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ।
ਇਸ ਅਵਸਰ ਤੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ. ਸ਼ਮਾ, ਫੁਲਕਾਰੀ ਫਾਓਂਡੇਸ਼ਨ ਵਲੋਂ ਪ੍ਰਿਅੰਕਾ ਗੋਇਲ ਤੇ ਡਾ ਨੀਰੂ ਗੁਪਤਾ, ਵਾਈਸ ਪ੍ਰਿਸੀਪਲ ਸੰਜਯ ਖੰਨਾ, ਕਾਲਜ ਰਜਿਸਟਾਰ ਡਾ. ਵਿਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …