ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰੀਆ ਰਤਨ ਪਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਅਤੇ ਵੀ.ਕੇ ਚੋਪੜਾ ਡਾਇਰੈਕਟਰ ਪਬਲਿਕ ਸਕੂਲ, ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਨੇ ਅਧਿਆਪਕਾਂ ਨੂੰ ਵਿੱਤੀ ਸਾਖਰਤਾ ਦੀਆਂ ਬੁਨਿਆਦੀ ਗੱਲਾਂ ਅਤੇ ਡਿਜ਼ੀਟਲ ਸਾਧਨਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ 14 ਫਰਵਰੀ 2024 ਨੂੰ ਇੱਕ ਵਰਕਸ਼ਾਪ ਦਾ ਅਯੋਜਨ ਕੀਤਾ, ਜੋ ਕਿ ਮੌਜੂਦਾ ਸਥਿਤੀ ਵਿੱਚ ਢੁੱਕਵੇਂ ਹਨ ।
ਵਰਕਸ਼ਾਪ ਦਾ ਮੁੱਖ ਉਦੇਸ਼ ਬੁਨਿਆਦੀ ਵਿੱਤੀ ਯੋਜਨਾਬੰਦੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਾਇਬਰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਣਾ ਹੈ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸੀ.ਏ ਅਸ਼ੀਸ਼ ਗੁਪਤਾ ਅਤੇ ਸੀ.ਏ ਸ੍ਰਿਸ਼ਟੀ ਗੁਪਤਾ ਸਨ।ਸੀ.ਏ ਅਸ਼ੀਸ਼ ਗੁਪਤਾ ਦਾ ਉਚ ਗੁਣਵੱਤਾ, ਵਿੱਤੀ ਮੁਹਾਰਤ ਅਤੇ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਰਿਕਾਰਡ ਹੈ।ਉਹ ਵਿੱੱਤੀ ਰਿਪੋਰਟਿੰਗ ਟੈਕਸ ਯੋਜਨਾਬੰਦੀ, ਆਡਿਟਿੰਗ ਅਤੇ ਜੋਖ਼ਮ ਮੁਲਾਂਕਣ ਵਿੱਚ ਨਿਪੁੰਨ ਹੈ।ਸੀ.ਏ ਸ੍ਰਿਸ਼ਟੀ ਗੁਪਤਾ ਦੀਆਂ ਪ੍ਰਾਪਤੀਆਂ ਇਨਕਮ ਟੈਕਸ, ਜੀ.ਐਸ.ਟੀ, ਸਟਾਰਟਅੱਪ ਇੰਡੀਆ ਅਤੇ ਸਬਸਿਡੀ ਨਾਲ ਸੰਬੰਧਤ ਸਕੀਮਾਂ ਬਾਰੇ ਗਿਆਨ ਭਰਪੂਰ ਲੈਕਚਰ ਦੇਣ ਵਿੱਚ ਫੈਲੀਆਂ ਹੋਈਆਂ ਹਨ।ਲਗਭਗ 220 ਭਾਗੀਦਾਰਾਂ ਨੇ 3 ਵੱਖ-ਵੱਖ ਸਲਾਟਾਂ ਵਿੱਚ ਇਸ ਬਹੁਤ ਹੀ ਪ੍ਰਭਾਵੀਸ਼ਾਲੀ ਅਤੇ ਭਰਪੂਰ ਸੈਸ਼ਨ ਤੋਂ ਲਾਭ ਚੁੱਕਿਆ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਮੁੱਖ ਬੁਲਾਰਿਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਸਟਾਫ ਮੈਂਬਰਾਂ ਨੂੰ ਗਿਆਨ ਦੇਣ ਲਈ ਧੰਨਵਾਦ ਕੀਤਾ ।