Sunday, September 15, 2024

ਅਗਨੀਪਥ ਸਕੀਮ ਰਾਹੀਂ ਭਰਤੀ ਦੇ ਮੌਕਿਆਂ ਬਾਰੇ ਜਾਗਰੂਕਤਾ ਲੈਕਚਰ-ਕਮ-ਪ੍ਰਦਰਸ਼ਨ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਅਗਨੀਪਥ ਸਕੀਮ ਰਾਹੀਂ ਵੱਖ-ਵੱਖ ਭਰਤੀ ਦੇ ਮੌਕਿਆਂ ਬਾਰੇ ਇੱਕ ਜਾਗਰੂਕਤਾ ਲੈਕਚਰ-ਕਮ-ਪ੍ਰਦਰਸ਼ਨ ਆਰਮੀ ਭਰਤੀ ਦਫਤਰ ਅੰਮ੍ਰਿਤਸਰ ਵਲੋਂ ਕਰਵਾਇਆ ਗਿਆ।ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਆਈ.ਟੀ.ਆਈ ਕਾਲਜਾਂ ਅਤੇ ਸੀ.ਪੀ.ਵਾਈ.ਟੀ.ਈ ਰਣੀਕੇ ਦੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਵਿੱਚ ਭਰਤੀ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡਿਪਟੀ ਡਾਇਹੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀਮਤੀ ਨੀਲਮ ਮਹੈ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਦਾ ਨੋਟਿਫਿਕੇਸ਼ਨ www.joinindianarmy.nic.in ਵੈਬਸਾਇਟ ‘ਤੇ ਜਾਰੀ ਕੀਤਾ ਗਿਆ ਹੈ।ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ 13 ਤੋਂ 22 ਮਾਰਚ 2024 ਤੱਕ ਆਨਲਾਈਨ ਫਾਰਮ ਅਪਲਾਈ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਦੀ ਉਮਰ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77/82 ਸੈਂਟੀਮੀਟਰ, ਭਾਰ 50 ਕਿੱਲੋ ਅਤੇ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੈ, ਉਹ ਭਰਤੀ ਲਈ ਫੌਜ ਦੀ ਉਕਤ ਵੈਬਸਾਇਟ ‘ਤੇ ਅਪਲਾਈ ਕਰ ਸਕਦੇ ਹਨ।ਉਨਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਬਹੁ-ਚੋਣ ਪ੍ਰਸ਼ਨਾਵਲੀ ਫਾਰਮੈਟ ਵਿੱਚ ਇੱਕ ਆਨਲਾਈਨ ਲਿਖਤੀ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ।ਇਸ ਤੋਂ ਬਾਅਦ, ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈਸ ਟੈਸਟ, ਫਿਜ਼ੀਕਲ ਮਾਪ ਟੈਸਟ, ਡਾਕੂਮੈਂਟੇਸ਼ਨ ਅਤੇ ਵਿਸਥਾਰਿਤ ਮੈਡੀਕਲ ਪ੍ਰੀਖਿਆ ਲਈ ਬੁਲਾਇਆ ਜਾਵੇਗਾ।
ਸ਼੍ਰੀਮਤੀ ਨੀਲਮ ਮਹੈ ਨੇ ਦੱਸਿਆ ਕਿ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟਰੇਡਜ਼ਮੈਨ (8ਵੀਂ ਅਤੇ 10ਵੀਂ ਪਾਸ) ਅਤੇ ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਸ਼੍ਰੇਣੀਆਂ ਤੋਂ ਬਿਨੈ-ਪੱਤਰ ਮੰਗੇ ਜਾਂਦੇ ਹਨ।ਉਮੀਦਵਾਰਾਂ ਨੂੰ ਮੌਜ਼ੂਦਾ ਸਾਲ ਦੇ ਨਵੀਨਤਮ ਬਦਲਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ ਲਈ ਟਾਈਪਿੰਗ ਟੈਸਟ ਆਨਲਾਈਨ ਸੀ.ਈ.ਈ ਦੇ ਨਾਲ ਪੇਸ਼ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸੋਲਜ਼ਰ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਸਿਪਾਹੀ ਫਾਰਮਾ ਸ਼੍ਰੇਣੀਆਂ ਲਈ ਯੋਗ ਪੁਰਸ਼ ਉਮੀਦਵਾਰਾਂ ਤੋਂ ਵੀ ਬਿਨੈ ਪੱਤਰ ਮੰਗੇ ਜਾਂਦੇ ਹਨ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …