ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਆਈ.ਵੀ.ਵਾਈ ਗਰੁੱਪ ਆਫ਼ ਹਸਪਤਾਲ ਨੇ ਸੀਨੀਅਰ ਸਿਟੀਜ਼ਨਾਂ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਬਿਹਤਰ ਬਣਾਉਣ ਲਈ ਸੀਨੀਅਰ ਸਿਟੀਜ਼ਨ ਲਈ ਵਿਸ਼ੇਸ਼ ਪ੍ਰਿਵੀਲੇਜ਼ ਕਾਰਡ ਲਾਂਚ ਕੀਤਾ ਹੈ।ਕ੍ਰਿਟੀਕਲ ਕੇਅਰ ਦੇ ਮੁਖੀ ਅਤੇ ਗਰੁੱਪ ਮੈਡੀਕਲ ਡਾਇਰੈਕਟਰ ਡਾ. (ਬ੍ਰਿਗੇਡੀਅਰ) ਸਾਧਨ ਸਾਹਨੀ ਨੇ ਦੱਸਿਆ ਕਿ ਇਹ ਵਿਸ਼ੇਸ਼ ਅਧਿਕਾਰ ਕਾਰਡ ਕੰਸਲਟੈਂਟ, ਰੇਡੀਓਲੋਜੀ, ਲੈਬ ਟੈਸਟ, ਐਮਰਜੈਂਸੀ ਵਿੱਚ ਮੁਫਤ ਐਂਬੂਲੈਂਸ ਸੇਵਾਵਾਂ `ਤੇ ਛੋਟ ਦੇ ਨਾਲ-ਨਾਲ 18 ਵੱਖ-ਵੱਖ ਵਿਸ਼ੇਸ਼ ਪ੍ਰਿਵੀਲੇਜ਼ ਸਹੂਲਤਾਂ ਮੁਫਤ ਪ੍ਰਦਾਨ ਕਰੇਗਾ।ਕਾਰਡਧਾਰਕ ਆਰ.ਬੀ.ਐਸ, ਈ.ਸੀ.ਜੀ ਅਤੇ ਈ.ਸੀ.ਐਚ.ਓ ਆਦਿ ਵਰਗੇ ਮੁਫਤ ਜਰੂਰੀ ਟੈਸਟਾਂ ਦਾ ਲਾਭ ਵੀ ਲੈ ਸਕਦੇ ਹਨ।ਉਨਾਂ ਕਿਹਾ ਕਿ ਪ੍ਰਿਵੀਲੇਜ਼ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ, ਸੀਨੀਅਰ ਸਿਟੀਜ਼ਨ ਆਈ.ਵੀ.ਵਾਈ.ਗਰੁੱਪ ਦੇ 5 ਹਸਪਤਾਲਾਂ ਮੋਹਾਲੀ, ਅੰਮ੍ਰਿਤਸਰ, ਖੰਨਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚੋਂ ਕਿਸੇ ਇੱਕ ‘ਚ ਰਜਿਸਟਰ ਕਰ ਸਕਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …