ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਸਿੱਧ ਟੀ.ਵੀ ਸੀਰੀਅਲ ਉਡਾਨ ਦੀ ਅਦਾਕਾਰਾ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਿਕਾ ਕਵਿਤਾ ਚੌਧਰੀ ਦਾ ਬੀਤੀ ਦਿਨੀ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।ਕਵਿਤਾ ਚੌਧਰੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਭਰਾ ਕਪਿਲ ਚੌਧਰੀ ਅਤੇ ਸਹਾਇਕ ਅਜੈ ਕੁਮਾਰ ਵਲੋਂ ਸਥਾਨਕ ਦੁਰਗਿਆਣਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਦੇਵ ਭੱਟਾਚਾਰੀਆ, ਸੀਨੀਅਰ ਪੱਤਰਕਾਰ ਕੁਮਾਰ ਸੋਨੀ, ਮਹਿੰਦਰ ਪਾਲ ਗੁਪਤਾ, ਵਿਨੋਦ ਕੁਮਾਰ ਕਿੱਟੀ, ਐਡਵੋਕੇਟ ਸੁਮੰਤ ਟੁਟੇਜਾ, ਰਾਜਨ ਮਹਿਰਾ, ਬੌਬੀ ਚੌਹਾਨ, ਪੰਡਿਤ ਧੀਰਜ ਕੁਮਾਰ, ਪ੍ਰਮੋਦ ਕੁਮਾਰ, ਸਮੇਤ ਉੱਘੀਆਂ ਸ਼ਖ਼ਸ਼ੀਅਤਾਂ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਕਵਿਤਾ ਚੌਧਰੀ ਕੁੱਝ ਸਮੇਂ ਤੋਂ ਬਿਮਾਰ ਸਨ।ਉਨਾਂ ਦਾ ਵਿਆਹ ਨਹੀਂ ਹੋਇਆ ਸੀ।ਉਹਨਾਂ ਨੇ ਕਈ ਟੀ.ਵੀ ਸੀਰੀਅਲਾਂ ਜਿਵੇਂ ਉਡਾਨ, ਯੈਸ ਯੂਅਰ ਆਨਰ, ਟੈਲੀ ਫਿਲਮ ਬਿਜ਼ੂਕਾ ਆਦਿ ਦਾ ਨਿਰਦੇਸ਼ਨ ਕੀਤਾ।ਉਹ ਇੱਕ ਨਿਰਮਾਤਾ, ਲੇਖਕ ਅਤੇ ਅਭਿਨੇਤਰੀ ਵੀ ਸਨ।ਕਵਿਤਾ ਚੌਧਰੀ ਸਾਬਕਾ ਡੀ.ਜੀ.ਪੀ ਮਰਹੂਮ ਕੰਚਨ ਚੌਧਰੀ ਭੱਟਾਚਾਰੀਆ ਦੀ ਛੋਟੀ ਭੈਣ ਸੀ।ਸਵ. ਕੰਚਨ ਚੌਧਰੀ ਭੱਟਾਚਾਰੀਆ ਨੂੰ ਦੇਸ਼ ਦੀ ਪਹਿਲੀ ਮਹਿਲਾ ਡੀ.ਜੀ.ਪੀ ਹੋਣ ਦਾ ਮਾਣ ਹਾਸਲ ਸੀ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …