Saturday, December 21, 2024

ਨਿਊ ਅੰਮ੍ਰਿਤਸਰ ਵਾਸੀਆਂ ਵਲ੍ਹੋਂ ਚੇਅਰਮੈਨ ਅਸ਼ੋਕ ਤਲਵਾਰ ਦਾ ਸਨਮਾਨ

ਨਿਊ ਅੰਮ੍ਰਿਤਸਰ ਏ ਬਲਾਕ ਐਸੋਸੀਏਸ਼ਨ ਦੀਆਂ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ. 18 ਫਰਵਰੀ (ਜਗਦੀਪ ਸਿੰਘ) – ਨਗਰ ਸੁਧਾਰ ਟਰਸਟ ਚੇਅਰਮੈਨ ਅਸ਼ੋਕ ਤਲਵਾਰ ਨੇ ਅੱਜ ਨਿਊ ਅੰਮ੍ਰਿਤਸਰ ਏ ਬਲਾਕ ਸਥਿਤ 7 ਏਕੜ ਪਾਰਕ ਦਾ ਦੌਰਾ ਕੀਤਾ।ਉਨਾਂ ਨੇ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਹੱਲ ਕਰਨ ਦਾ ਭਰੋਸਾ ਦਿੱਤਾ।ਬਿਜਲੀ ਬੋਰਡ ਦੇ ਰਿਟਾਇਰਡ ਚੀਫ਼ ਬਾਲ ਕ੍ਰਿਸ਼ਨ, ਆਪ ਆਗੂ ਸਤਵਿੰਦਰ ਸਿੰਘ ਜੌਹਲ, ਹਰਪ੍ਰੀਤ ਸਿੰਘ ਆਹਲੂਵਾਲੀਆ, ਆਪ ਆਗੂ ਸੁੱਖ, ਦੀਪਕ ਚਤਰਥ, ਵਿਕਰਮਜੀਤ ਵਿੱਕੀ, ਐਡਵੋਕੇਟ ਰਮਨ ਕੁਮਾਰ, ਰੌਸ਼ਨ ਸਿੰਘ, ਸੋਹਨ ਲਾਲ ਖੰਨਾ ਵੀ ਮੌਜ਼ੂਦ ਸਨ। ਚੇਅਰਮੈਨ ਤਲਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਆ ਕੇ ਉਨਾਂ ਨੂੰ ਬਹੁਤ ਵਧੀਆ ਲੱਗਾ ਹੈ।ਜਦੋਂ ਉਹ ਪਹਿਲੀ ਵਾਰ ਇਸ ਪਾਰਕ ਵਿੱਚ ਆਏ ਸਨ ਤਾਂ 5-5 ਫੁੱਟ ਦੀਆਂ ਝਾੜੀਆਂ ਉੱਘੀਆਂ ਪਈਆਂ ਸਨ।ਕੁੱਝ ਮਹੀਨੇ ਪਹਿਲਾਂ ਇਸ ਪਾਰਕ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੀ 7 ਮੈਂਬਰੀ ਟੀਮ ਬਣਾ ਕੇ ਰੱਖ ਰਖਾਅ ਦੀ ਜਿੰਮੇਵਾਰੀ ਇਹਨਾਂ ਲੋਕਾਂ ਨੂੰ ਦੇ ਦਿੱਤੀ ਗਈ ਹੈ ਅਤੇ ਟਰੱਸਟ ਤੇ ਇੱਕ ਪ੍ਰਾਈਵੇਟ ਬੈਂਕ ਦੀ ਮਦਦ ਨਾਲ ਇਸ ਪਾਰਕ ਦੀ ਨੁਹਾਰ ਬਦਲ ਦਿੱਤੀ ਗਈ ਹੈ।ਉਨਾਂ ਕਿਹਾ ਅਤੇ ਆਉਣ ਵਾਲੇ ਸਮੇਂ ਵਿੱਚ ਨਿਊ ਅੰਮ੍ਰਿਤਸਰ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਅਧੀਨ ਆਉਂਦੀਆਂ ਸ਼ਹਿਰ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਪਾਰਕਾਂ ਦਾ ਸੁਧਾਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਨਿਊ ਅੰਮ੍ਰਿਤਸਰ ਏ ਬਲਾਕ ਸਥਿਤ 7 ਏਕੜ ਪਾਰਕ ਵਿੱਚ ਲੱਗਦੇ ਕਮਿਊਨਟੀ ਹਾਲ ਦੀ ਨੁਹਾਰ ਬਦਲੀ ਜਾਵੇਗੀ।ਬੱਚਿਆਂ ਦੇ ਖੇਡਣ ਲਈ ਬਾਸਕਿਟ ਬਾਲ ਦੇ ਪੋਲ ਤੇ ਝੂਲੇ ਅਤੇ ਔਰਤਾਂ ਦੇ ਬੈਠਣ ਲਈ ਵੱਖਰੀ ਹੱਟ ਬਣਾਈ ਜਾਵੇਗੀ ਅਤੇ ਮੌਜ਼ੂਦਾ ਹੱਟ ਦਾ ਨਵੀਨੀਕਰਨ ਕੀਤਾ ਜਾਵੇਗਾ।
ਇਸ ਮੌਕੇ ਹਰਜਿੰਦਰ ਸਿੰਘ ਜੋੜੀਆ, ਜਸਪਾਲ ਸਿੰਘ ਨਾਗੀ, ਅਮਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ ਗਿੱਲ, ਚਰਨ ਸਿੰਘ ਦੀਪ ਇੰਦਰਪਾਲ ਖਹਿਰਾ, ਕੁਲਜੀਤ ਸਿੰਘ, ਮਨਜਿੰਦਰ ਸਿੰਘ ਮੱਤੇਵਾਲ, ਗੁਰਮੀਤ ਸਿੰਘ ਨਾਗੀ, ਭੁਪਿੰਦਰ ਸਿੰਘ ਵਾਲੀਆ, ਪ੍ਰੀਤਮ ਸਿੰਘ, ਸੁਰਿੰਦਰ ਮਹਾਜਨ, ਪ੍ਰਮੋਦ ਗੁਪਤਾ ਆਦਿ ਹਾਜ਼ਰ ਸਨ

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …