ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਦਯਾਨੰਦ ਆਈ.ਟੀ.ਆਈ ਅਤੇ ਸਾਈਮਨ ਤੇ ਟਾਟਾ ਸਟਰਾਇਵ ਕੰਪਨੀ ਵਲੋਂ ਦਯਾਨੰਦ ਆਈ.ਟੀ.ਆਈ ਅੰਮ੍ਰਿਤਸਰ ਵਿਖੇ ਇਸ ਜਿਲ੍ਹੇ ਦੀਆਂ ਪੰਜ ਸਰਕਾਰੀ ਆਈ.ਟੀ.ਆਈਆਂ ਵਲੋਂ ਦਯਾਨੰਦ, ਰਣੀਕੇ, ਲੋਪੋਕੇ, ਅਜਨਾਲਾ, ਬਾਬਾ ਬਕਾਲਾ ਦੇ ਸਿਖਿਆਰਥੀਆਂ ਵਿਚ ਪ੍ਰੋਜੈਕਟ ਕੰਪੀਟੀਸ਼ਨ ਕਰਵਾਇਆ ਗਿਆ।ਜਿਸ ਵਿਚ ਤਕਰੀਬਨ 35 ਪ੍ਰੋਜੈਕਟ ਤਿਆਰ ਕਰਵਾ ਕੇ ਪ੍ਰਦਰਸ਼ਨੀ ਲਾਈ ਗਈ।ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੁਕਾਬਲੇ ਵਿੱਚ ਇੰਡਸਟਰੀ ਦੇ ਨੁਮਾਇੰਦਿਆਂ ਸਿੰਘ ਇੰਡਸਟਰੀ ਦੇ ਐਮ.ਡੀ ਗੁਰਕੰਵਲ ਸਿੰਘ ਅਤੇ ਟਾਟਾ ਸਟਰਾਇਵ ਦੇ ਨੁਮਾਇੰਦਿਆਂ ਉਮੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਵਲੋਂ 8 ਵਧੀਆ ਪ੍ਰੋਜੈਕਟ ਬਣਾਉਣ ਵਾਲੇ ਸਿਖਿਆਰਥੀਆਂ ਨੂੰ ਇਨਾਮ ਦੇ ਕੇ ਨਵਾਜ਼ਿਆ ਗਿਆ ਹੈ।ਸੰਸਥਾ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਸਮੇਂ ਤਕਨੀਕੀ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਬਹੁਤ ਗੰਭੀਰਤਾ ਨਾਲ ਟੇ੍ਰਨਿੰਗ ਕਰਵਾ ਰਹੀ ਹੈ।ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਅਤੇ ਵਧੀਕ ਡਾਇਰੈਕਟਰ ਮਨੋਜ ਗੁਪਤਾ ਬਿਹਤਰੀਨ ਤਰੀਕੇ ਨਾਲ ਦਿਸ਼ਾ ਨਿਰਦੇਸ਼ ਦੇ ਰਹੇ ਹਨ।ਜਿਸ ਨਾਲ ਸਿਖਿਆਰਥੀਆਂ ਵਿੱਚ ਬਹੁਤ ਉਤਸ਼ਾਹ ਵਧਿਆ ਹੈ।ਸਰਕਾਰੀ ਆਈ.ਟੀ.ਆਈ ਲੋਪੋਕੇ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕਿ ਸਿਖਿਆਰਥੀਆਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ।
ਇਸ ਮੋਕੇ ਵੱਖ-ਵੱਖ ਸੰਸਥਾਵਾਂ ਦੇ ਸਟਾਫ ਤੋਂ ਇਲਾਵਾ ਸੰਸਥਾ ਦੇ ਟੇ੍ਰਨਿੰਗ ਅਫਸਰ ਪਰਮਜੀਤ ਸਿੰਘ, ਬਰਿੰਦਰਜੀਤ ਸਿੰਘ, ਰਣਜੀਤ ਸਿੰਘ, ਜੁਗਰਾਜ ਸਿੰਘ ਪੰਨੂੰ, ਗਗਨਦੀਪ ਸਿੰਘ ਅਤੇ ਪ੍ਰੋਗਰਾਮ ਦੇ ਕੁਆਡੀਨੇਟਰ ਨਵਜੋਤ ਸ਼ਰਮਾ ਅਤੇ ਨਵਜੋਤ ਜੋਸ਼ੀ ਅਤੇ ਸਟਾਫ ਮੈਂਬਰ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …