Thursday, January 1, 2026

ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜਿਲ੍ਹਾ ਪੱਧਰੀ ਟਰੇਨਿੰਗ-ਕਮ-ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਆਈ.ਡੀ.ਐਸ.ਪੀ ਪੋ੍ਰਗਰਾਮ ਅਧੀਨ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਬੀਮਾਰੀਆਂ ਤੋਂ ਬਚਾਓ ਸਬੰਧੀ ਟਰੇਨਿੰਗ-ਕਮ-ਵਰਕਸ਼ਾਪ ਦਾ ਆਯੋਜਨ ਦਫਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਕੀਤਾ ਗਿਆ।ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਮਲੇਰੀਆ, ਡੇਂਗੂ, ਚਿਕਨਗੁਨੀਆਂ, ਸਵਾਇਨ ਫਲੂ, ਹੈਪਾਟਾਇਟਸ, ਰੇਬੀਜ, ਸਾਰੀਆਂ ਵੈਕਟਰ ਬੋਰਨ ਡਜੀਜ਼ ਅਤੇ ਬਦਲਦੇ ਮੌਸਮ ਦੀਆਂ ਬੀਮਾਰੀਆਂ ਸਬੰਧੀ ਲੋਕਾ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਜਿਲਾ੍ਹ ਪੱਧਰ ‘ਤੇ ਸਾਰੇ ਬਲਾਕ ਨੋਡਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਦੀ ਟਰੇਨਿੰਗ ਕੀਤੀ ਜਾ ਰਹੀ ਹੈ ਅਤੇ ਇਹ ਅਧਿਕਾਰੀ ਆਪਣੇ ਅਧੀਨ ਆਉਂਦੇ ਸਮੂਹ ਪੈਰਾ ਮੈਡੀਕਲ ਸਟਾਫ, ਵਰਕਰ ਅਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਦੇਣਗੇ।ਉਨਾ ਕਿਹਾ ਕਿ ਡੈਂਗੂ, ਚਿਕਨਗੁਨੀਆਂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜ਼ਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ।ਇਸ ਦੇ ਲੱਛਣ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ਵਿੱਚੋ ਖੂਨ ਵਗਣਾ ਆਦਿ ਹਨ।ਚਿਕਨਗੁਨੀਆਂ ਵਿੱਚ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਦੇ ਨਾਲ ਤੇਜ਼ ਬੁਖਾਰ ਅਤੇ ਸ਼ਰੀਰ ਤੇ ਰੈਸ਼ ਜਾਂ ਖਾਰਿਸ਼ ਦਾ ਹੋਣਾ ਆਮ ਲੱਛਣ ਹੈ।ਡੈਂਗੂ ਜਾਂ ਚਿਕਨਗੁਨੀਆਂ ਬੁਖਾਰ ਦਾ ਸ਼ੱਕ ਹੋਣ ‘ਤੇ ਸਰਕਾਰੀ ਹਸਪਤਾਲ ਤੋਂ ਹੀ ਮੁਫਤ ਚੈਕਅੱਪ ਅਤੇ ਇਲਾਜ਼ ਕਰਵਾਇਆ ਜਾਵੇ।ਇਹਨਾਂ ਬਿਮਾਰੀਆਂ ਦੇ ਟੈਸਟ, ਇਲਾਜ਼ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਹਨ।ਟਰੇਨਿੰਗ ਦੌਰਾਨ ਜਿਲ੍ਹਾ ਐਪੀਡਿਮਾਲੋਜਿਸਟ ਡਾ. ਹਰਜੋਤ ਕੌਰ, ਐਪੀਡਿਮਲਿੋਜਿਸਟ (ਆਈ.ਡੀ.ਐਸ.ਪੀ) ਡਾ. ਨਵਦੀਪ ਕੌਰ ਅਤੇ ਮਾਈਕ੍ਰੋਬਾਇਲਜਿਸਟ ਡਾ. ਗੌਤਮ ਵਲੋਂ ਵਿਸਥਾਰ ਨਾਲ ਇਹਨਾਂ ਬੀਮਾਰੀਆਂ ਤੋਂ ਬਚਾਓ ਸੰਬਧੀ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਤ੍ਰਿਪਤਾ ਕੁਮਾਰੀ, ਸਮੂਹ ਨੋਡਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

 

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …