Saturday, July 27, 2024

ਸਟੱਡੀ ਸਰਕਲ ਵਲੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਅਜੀਤ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਬੰਧ ਅਧੀਨ ਸ਼਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਨਾਮ ਸਿੰਘ ਪ੍ਰਧਾਨ ਸੰਗਰੂਰ ਯੂਨਿਟ ਅਤੇ ਗੁਲਜ਼ਾਰ ਸਿੰਘ ਸਕੱਤਰ ਦੇ ਨਾਲ ਨੌਜਵਾਨ ਸਭਾ ਦੇ ਕੁਲਵਿੰਦਰ ਸਿੰਘ, ਲੱਕੀ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੀ ਆਰੰਭਤਾ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਜਿਸ ਵਿੱਚ ਗੁਰਮੇਲ ਸਿੰਘ ਵਿੱਤ ਸਕੱਤਰ, ਹਰਵਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਸੁਖਪਾਲ ਸਿੰਘ, ਅਮਨਦੀਪ ਕੌਰ ਦਾ ਸਹਿਯੋਗ ਰਿਹਾ।ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਨੇ ਭਗਤ ਰਵਿਦਾਸ ਜੀ ਨਾਲ ਸਬੰਧਤ ਸਾਖੀਆਂ ਦੀ ਰੌਸ਼ਨੀ ਵਿੱਚ ਜੀਵਨ ਇਤਿਹਾਸ ਬਾਰੇ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਕਥਾ ਵਿਚਾਰ ਕੀਤੀ। ਉਪਰੰਤ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਗੁਰਜੰਟ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਅਤੇ ‘ਮੋਹਿ ਨਾ ਵਿਸਾਰੋ…’ ਸ਼ਬਦ ਗਾਇਨ ਅਤੇ ਵਿਆਖਿਆ ਕਰਦਿਆਂ ਭਗਤ ਜੀ ਵਲੋਂ ਪ੍ਰਭੂ ਮਿਲਾਪ ਲਈ ਕੀਤੀ ਅਰਜ਼ੋਈ ਦੀ ਗਾਥਾ ਸਰਵਣ ਕਰਵਾਈ।ਪ੍ਰਬੰਧਕਾਂ ਦੇ ਨਾਲ ਰਾਜੇਸ਼ ਕੁਮਾਰ ਆਮਲਾ ਅਤੇ ਜੀਤ ਸਿੰਘ ਨੇ ਕਥਾਵਾਚਕ, ਰਾਗੀ ਜਥੇ ਅਤੇ ਸਟੱਡੀ ਸਰਕਲ ਦੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸਮਾਗਮ ਲਈ ਸਭਾ ਦੇ ਮੈਂਬਰ ਰੋਹਿਤ, ਰਾਜ ਕੁਮਾਰ, ਅਜੇ, ਸੁਨੀਲ ਕੁਮਾਰ, ਨਵੀ, ਪ੍ਰਿੰਸ ਕੁਮਾਰ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।
ਇਸ ਸਮਾਗਮ ਵਿੱਚ ਜਸਰਾਜ, ਮਾਂਗੇ ਰਾਮ, ਰਤਨ ਲਾਲ, ਗਨੇਸ਼ ਦਾਸ, ਸੁਮੀਤ ਕੁਮਾਰ, ਫਤਹਿ ਸਿੰਘ, ਸੁਰਜਨ ਸਿੰਘ, ਪਰਮਜੀਤ ਸਿੰਘ, ਹੰਸ ਰਾਜ, ਕੇਵਲ ਸਿੰਘ, ਸੁਭਾਸ਼ ਚੰਦ ਆਮਲਾ, ਮੱਖਣ ਸਿੰਘ ਬੋਪਾਰਾਏ, ਈਸ਼ਵਰ ਚੰਦ, ਫ਼ਕੀਰ ਚੰਦ ਆਦਿ ਪਤਵੰਤਿਆਂ ਸਮੇਤ ਨਗਰ ਨਿਵਾਸੀ ਹਾਜ਼ਰ ਸਨ।ਸਟੱਡੀ ਸਰਕਲ ਵਲੋਂ ਕੁਲਵਿੰਦਰ ਸਿੰਘ ਅਤੇ ਹੋਰਾਂ ਨੂੰ ਸਿਰੋਪਾਓ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …