ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਨੀਮਸ ਵਿਖੇ ਨੈਸ਼ਨਲ ਸਾਇੰਸ ਡੇਅ ਦਾ ਪ੍ਰੋਗਰਾਮ ਪ੍ਰਿੰਸੀਪਲ ਬਿਪਨ ਚਾਵਲਾ ਦੀ ਅਗਵਾਈ ਹੇਠ ਕੀਤਾ ਗਿਆ।ਜਿਸ ਵਿਚ 9ਵੀਂ ਅਤੇ 11ਵੀਂ ਦੇ ਵਿਦਿਆਰਥੀਆ ਨੇ ਪੇਟਿੰਗ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਭਾਗ ਲਿਆ।ਸ੍ਰੀਮਤੀ ਰਵਜੀਤ ਕੌਰ ਨੇ ਸਾਇੰਟੀਫਿਕ ਸੋਚ ਵੱਲ ਵਿਦਿਆਰਥੀਆਂ ਨੂੰ ਪ੍ਰੇਰਿਆਂ।ਦਮਨਜੀਤ ਕੌਰ, ਪੱਲਵੀ ਮਾਰਕਨ, ਗਗਨਦੀਪ ਕੌਰ, ਕਮਲੇਸ਼, ਹਰਸਿਮਰਤ ਕੌਰ ਨੇ ਜੱਜਮੈਂਟ ਕੀਤੀ।ਭਾਰਤੀ ਫਾਊਂਡੇਸ਼ਨ ਨੇ ਇਨਾਮਾਂ ਦਾ ਆਯੋਜਨ ਕੀਤਾ।ਇਸ ਮੁਕਾਬਲੇ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸੁੰਦਰ ਲਿਖਾਈ ਮੁਕਾਬਲੇ ਵਿੱਚ (ਇੰਗਲਿਸ਼ ਮਾਧਿਅਮ) ਵਿੱਚ ਨਾਜ਼ੀਆਂ ਨੇ ਪਹਿਲਾਂ, ਇਸ਼ੀਕਾ ਨੇ ਦੂਜਾ, ਰੁਬੀਨਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਸੁੰਦਰ ਲਿਖਾਈ ਮੁਕਾਬਲੇ (ਪੰਜਾਬੀ ਮਾਧਿਅਮ) ਵਿੱਚ ਸੁਖਮਨ ਕੌਰ ਨੇ ਪਹਿਲਾਂ, ਖੁਸ਼ਪ੍ਰੀਤ ਕੌਰ ਨੇ ਦੂਜਾ, ਕੋਮਲਪ੍ਰੀਤ ਕੌਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਸਮੂਹ ਸਟਾਫ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …