Saturday, July 27, 2024

ਮਰਹੂਮ ਸੌਰਵ ਗੋਇਲ ਤੇ ਗਾਇਕ ਪੂਰਨ ਚੰਦ ਯਮਲਾ ਦੀ ਯਾਦ ‘ਚ ਸੱਭਿਆਚਾਰਕ ਮੇਲਾ ਕਰਵਾਇਆ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਮਰਹੂਮ ਨੇਤਰਦਾਨੀ ਸੋਰਵ ਗੋਇਲ ਅਤੇ ਗਾਇਕ ਪੂਰਨ ਚੰਦ ਯਮਲਾ ਹਜਰਾਵਾਂ ਵਾਲਾ ਦੀ ਯਾਦ ਵਿੱਚ ਅੱਜ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਅਤੇ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਰਹਿਨੁਮਾਈ ਹੇਠ ਅੱਜ ਸੋਰਵ ਗੋਇਲ ਕੰਪਲੈਕਸ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਦੇ ਚਚੇਰੇ ਭਰਾ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਵਿਛੋੜੇ ਦੇ ਗਏ ਮਰਹੂਮ ਨੇਤਰਦਾਨੀ ਸੌਰਵ ਗੋਇਲ ਅਤੇ ਗਾਇਕ ਪੂਰਨ ਚੰਦ ਯਮਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ ਨੇ ਮੇਲੇ ਦੀ ਸ਼ੁਰੂਆਤ ਆਪਣੇ ਗਾਏ ਹੋਏ ਧਾਰਮਿਕ ਗੀਤ ਨਾਲ ਕੀਤੀ।ਇਸ ਸੱਭਿਆਚਾਰਕ ਮੇਲੇ ਵਿੱਚ ਇੰਟਰਨੈਸ਼ਨਲ ਗਾਇਕ ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਗੁਰਬਖਸ਼ ਸ਼ੋਕੀ, ਗਾਇਕ ਜੋੜੀ ਬਲਵੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ, ਗਾਇਕ ਹਾਕਮ ਬਖਤੜੀਵਾਲਾ, ਗਾਇਕਾ ਦਲਜੀਤ ਕੌਰ, ਗਾਇਕ ਸ਼ਿੰਗਾਰਾ ਚਹਿਲ, ਸੂਫੀ ਗਾਇਕ ਗੁਰਸੇਵਕ ਅਲੀ, ਮੰਗਲ ਮੰਗੀ ਯਮਲਾ, ਸਿੱਧੂ ਹਸਨਪੁਰੀ, ਜੱਸ ਡਸਕਾ, ਗਾਇਕ ਜੋੜੀ ਨਿਰਮਲ ਮਾਹਲਾ ਗਾਇਕਾ ਜੋਤੀ ਕੋਹਿਨੂਰ, ਮੁਰਲੀ ਮਾਣਕ ਰਾਜਸਥਾਨੀ, ਗਾਇਕ ਜੋੜੀ ਬਲਵਿੰਦਰ ਬੱਬੀ ਗਾਇਕਾ ਕੌਰ ਪੂਜਾ, ਫਿਲਮੀ ਅਦਾਕਾਰ ਅਤੇ ਗਾਇਕ ਕਰਮਰਾਜ ਕਰਮਾਂ, ਜੱਸੀ ਧਨੌਲਾ, ਗਾਇਕਾ ਰਮਨ ਬਾਵਾ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਕਮੇਡੀਅਨ ਪੰਮੀ ਗੁਜਰਾ ਦੁਆਰਾ ਆਪਣੇ ਗਾਏ ਹੋਏ ਸਦਾਬਹਾਰ ਗੀਤ ਗਾ ਕੇ ਮੇਲੇ ਨੂੰ ਸਫਲ ਕੀਤਾ।
ਇਸ ਮੇਲੇ ਵਿੱਚ ਮੁੱਖ ਮਹਿਮਾਨ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਪ੍ਰਧਾਨ ਚਰਨਜੀਤ ਸ਼ਰਮਾ, ਰਣਬੀਰ ਸਿੰਘ ਥਾਣਾ ਮੁਖੀ ਲਹਿਰਾਗਾਗਾ, ਚੈਅਰਮੈਨ ਡਾਕਟਰ ਸ਼ੀਸ਼ਪਾਲ ਅਨੰਦ, ਲੱਕੀ ਗੋਇਲ, ਸੀਨੀਅਰ ਆਗੂ ਦੀਪਕ ਜੈਨ, ਮਨਜੀਤ ਮੱਖਣ ਪੀ.ਏ ਐਡਵੋਕੇਟ ਗੋਰਵ ਗੋਇਲ, ਪੱਤਰਕਾਰ ਵਿੱਕੀ ਗੁਪਤਾ ਪੀ.ਏ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਪ੍ਰਧਾਨ ਛੱਜੂ ਕਾਲਬੰਜ਼ਾਰਾ, ਪ੍ਰਧਾਨ ਰਾਜ ਸ਼ਰਮਾ, ਜੱਸ ਪੇਂਟਰ, ਸੰਜੀਵ ਕੁਮਾਰ ਰੋਡਾ ਸਮਾਜ ਸੇਵੀ ਦਿਲਬਾਗ ਸਿੰਘ ਹੁੰਦਲ ਪਿੰਡ ਰੱਤਾਖੇੜਾ ਸੀਨੀਅਰ ਆਗੂ, ਗੀਤਕਾਰ ਰਾਮਫਲ ਰਾਜਲਹੇੜੀ, ਅਮਰੀਕ ਗੁਰਨੇ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਇਸ ਮੇਲੇ ਦਾ ਅਨੰਦ ਮਾਣਿਆ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਅਤੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਗਾਇਕ ਗੁਰਦਿਆਲ ਸਿੰਘ ਨਿਰਮਾਣ ਧੂਰੀ, ਗੀਤਕਾਰ ਰਮੇਸ਼ ਬਰੇਟਾ, ਬਿੰਦਰ ਅਕੋਈ ਵਾਲਾ ਆਦਿ ਹਸਤੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੇਲੇ ਵਿਚ ਆਏ ਹੋਏ ਕਲਾਕਾਰਾਂ ਨੂੰ ਹਲਕੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਪਰਿਵਾਰ ਵਲੋਂ ਸਨਮਾਨਿਤ ਕੀਤਾ ਗਿਆ।
ਮੇਲੇ ਨੂੰ ਸਫਲ ਬਣਾਉਣ ਲਈ ਮਨਜੀਤ ਸ਼ਰਮਾ ਜੇਈ ਸਾਹਿਬ, ਗੁਰਪਿਆਰ ਕਾਲਬੰਜਾਰਾ, ਨਿੰਦੀ ਕੜਬਲ, ਗੁਰਮੀਤ ਸਿੰਘ, ਸੁੱਖਾ ਨਗਰ ਕੌਂਸਲਰ, ਗੀਤਕਾਰ ਜੋਗਾ ਮੱਲ੍ਹੀ ਰੱਤਾਖੇੜਾ, ਅੰਗਰੇਜ ਮੱਲ੍ਹੀ, ਜਗਦੀਸ਼ ਡਸਕਾ, ਨੰਬਰਦਾਰ ਸੋਮਾ ਸਿੰਘ ਡਸਕਾ ਆਦਿ ਮੰਚ ਦੇ ਆਗੂਆਂ ਨੇ ਬਹੁਤ ਮਿਹਨਤ ਕੀਤੀ।ਮੰਚ ਦੇ ਚੇਅਰਮੈਨ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਅਤੇ ਪ੍ਰਧਾਨ ਅਸ਼ੋਕ ਮਸਤੀ ਨੇ ਮੇਲੇ ਵਿੱਚ ਆਏ ਕਲਾਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …