ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਫਿਜ਼ੀਕਲ ਹੈਡੀਕੈਪਡ ਐਸੋਸੀਏਸ਼ਨ ਪੰਜਾਬ ਵਲੋਂ ਏ.ਐਲ.ਆਈ.ਐਮ.ਸੀ.ਓ ਦੇ ਸਹਿਯੋਗ ਨਾਲ ਆਰ.ਬਾਈ.ਬੀ ਯੋਜਨਾ ਦੇ ਤਹਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ (ਸਲਾਇਟ) ਦੇ ਡਿਸੇਬਲ ਸਟੱਡੀ ਵਿਭਾਗ ਵਿਖੇ ਅੱਜ 3 ਮਾਰਚ ਨੂੰ ਸਵੇਰੇ 9-00 ਤੋਂ 3-00 ਵਜੇ ਤੱਕ ਸੀਨੀਅਰ ਸਿਟੀਜਨ (ਬਜ਼ੁੱਰਗਾਂ) ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਦਿਵਿਆਂਗ) ਲਈ ਰਜਿਸਟਰੇਸ਼ਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਫਿਜ਼ੀਕਲ ਹੈਡੀਕੈਪਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚਮਕੌਰ ਸਿੰਘ ਨਹਿਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵਹੀਲ ਚੇਅਰ, ਕਮੇਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੋੜੀਆਂ, ਛੜੀ, ਸਰਵਾਈਕਲ ਕਾਲਰ, ਬੈਂਕ, ਬੈਲਟ, ਰੀੜ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਂਪ, ਬੈਠਣ ਵਾਲੀ ਛੜੀ ਆਦਿ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ।ਕੋਈ ਵੀ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁੱਰਗ ਨੂੰ ਜਿਸ ਕਿਸਮ ਦੀ ਚੀਜ਼ ਦੀ ਲੋੜ ਹੈ, ਉਹ ਕੈਂਪ ਵਿੱਚ ਆ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media