ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਭਾਰਤ ਪੋਲੀਓ ਮੁਕਤ ਹੈ, ਪਰ ਕੁੱਝ ਗੁਆਂਢੀ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਦੇ ਕੇਸ ਨਿਕਲ ਰਹੇ ਹਨ।ਇਸ ਲਈ
ਪੋਲੀਓ ਤੇ ਦੇਸ਼ ਦੀ ਜਿੱਤ ਬਣਾਈ ਰੱਖਣ ਲਈ ਦੇਸ਼ ਅੰਦਰ ਹਰ ਸਾਲ “ਕੌਮੀ ਪਲਸ ਪੋਲੀਓ ਮੁਹਿੰਮ” ਤਹਿਤ ਨੈਸ਼ਨਲ ਪਲਸ ਪੋਲੀਓ ਰਾਊਂਡ ਅਤੇ ਸਬ ਨੈਸ਼ਨਲ ਪਲਸ ਪੋਲੀਓ ਰਾਊਂਡ ਕੀਤੇ ਜਾ ਰਹੇ ਹਨ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਹਰਪ੍ਰੀਤ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਲੌਂਗੋਵਾਲ ਦੀ ਟੀਮ ਨੰਬਰ 2 ਵਲੋਂ ਡਾ. ਗੁਰਪ੍ਰੀਤ ਸਿੰਘ ਦੀਂ ਸੁਪਰਵਿਜ਼ਨ ਤਹਿਤ ਮਾਈਗ੍ਰੇਟਰੀ ਪਲਸ ਪੋਲੀਓ ਕੀਤਾ ਗਿਆ।ਖ਼ੁਸ਼ਵੰਤ ਸਿੰਘ ਹੈਲਥ ਵਰਕਰ ਅਤੇ ਬਾਲਕ੍ਰਿਸ਼ਨ ਹੈਲਥ ਵਰਕਰ ਵਲੋਂ ਮਾਈਗ੍ਰੇਟਰੀ ਏਰੀਏ ਜਿਵੇ ਕੀ ਦਾਣਾ ਮੰਡੀ, ਝੁੱਗੀਆਂ, ਰਾਈਸ ਮਿਲ, ਪੋਲਟਰੀ ਫਾਰਮ, ਨਿਰਮਾਣ ਅਧੀਨ ਇਮਾਰਤਾਂ, ਫੈਕਟਰੀਆਂ ਝੁੱਗੀਆਂ, ਭੱਠਿਆਂ, ਪਥੇਰਾਂ, ਹੋਰ ਹਾਈ ਰਿਸਕ ਖੇਤਰਾਂ ਅੰਦਰ ਪ੍ਰਵਾਸੀ ਵਸੋਂ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਖੁਰਾਕ ਦਿੱਤੀ ਗਈ।ਮੁਹਿੰਮ ਦੇ ਪਹਿਲੇ ਦਿਨ ਲੌਂਗੋਵਾਲ ਬਲਾਕ ਦੇ 4 ਮੋਬਾਇਲ ਟੀਮਾਂ ਵਲੋਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆ ਗਈਆਂ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਅੰਜ਼ੂ ਸਿੰਗਲਾ ਨੇ ਕਿਹਾ ਕਿ ਭਾਵੇਂ ਬੱਚਾ ਪਹਿਲਾਂ ਰੁਟੀਨ ਟੀਕਾਕਰਨ ਵਿੱਚ ਪਹਿਲਾਂ ਬੂੰਦਾਂ ਪੀ ਚੁੱਕਿਆ ਹੋਵੇ, ਭਾਵੇਂ ਬੱਚਾ ਬਿਮਾਰ ਹੋਵੇ, ਭਾਵੇਂ ਬੱਚਾ ਬਾਹਰ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਵੇ, ਭਾਵੇਂ ਬੱਚੇ ਨੇ ਕੁੱਝ ਘੰਟੇ ਪਹਿਲਾਂ ਹੀ ਜਨਮ ਲਿਆ ਹੋਵੇ ਆਦਿ ਸਾਰਿਆਂ ਲਈ ਇਹ ਬੂੰਦਾਂ ਪਿਲਾਉਣੀਆਂ ਜਰੂਰੀ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media