Sunday, September 8, 2024

ਯੂਨੀਵਰਸਿਟੀ `ਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਪ੍ਰਭਾਵ ਵਿਸ਼ੇ `ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਵੱਲੋਂ ਪੰਜਾਬ ਵਿੱਚ ਉਦਮਤਾ ਵਿਕਾਸ ਉਪਰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ.ਐਮ.ਐਮ.ਵਾਈ) ਦੇ ਪ੍ਰਭਾਵ ਵਿਸ਼ੇ `ਤੇ ਖੋਜ਼ ਪ੍ਰੋਜੈਕਟ ਦੇ ਨਤੀਜਿਆਂ ਉਪਰ ਆਈ.ਸੀ.ਐਸ.ਐਸ.ਆਰ ਵੱਲੋਂ ਸਪਾਂਸਰ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਪ੍ਰੋ. (ਡਾ.) ਜਸਬੀਰ ਸਿੰਘ, ਅਰਥ ਸ਼ਾਸਤਰ ਵਿਭਾਗ ਜੰਮੂ ਯੂਨੀਵਰਸਿਟੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਉਦਮਤਾ ਦੀ ਮਹੱਤਤਾ ਅਤੇ ਸਮਾਜ ਦੇ ਪੱਛੜੇ ਵਰਗਾਂ ਨੂੰ ਵਿਸ਼ੇਸ਼ ਤੌਰ `ਤੇ ਸਿਖਲਾਈ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੁਆਰਾ ਕੀਤੇ ਗਏ ਵੱਖ-ਵੱਖ ਪਹਿਲਕਦਮੀਆਂ `ਤੇ ਚਾਨਣਾ ਪਾਇਆ।ਇਸ ਤੋਂ ਪਹਿਲਾਂ ਵਰਕਸ਼ਾਪ ਦੀ ਸ਼ੁਰੂਆਤ `ਸ਼ਬਦ` ਨਾਲ ਹੋਈ ਅਤੇ ਦੀਪ ਸ਼ਮ੍ਹਾਂ ਰੌਸ਼ਨ ਕਰ ਕੇ ਉਦਘਾਟਨ ਕੀਤਾ।
ਪ੍ਰੋ. (ਡਾ.) ਮਨਦੀਪ ਕੌਰ ਮੁਖੀ ਪੰਜਾਬ ਸਕੂਲ ਆਫ਼ ਇਕਨਾਮਿਕਸ ਨੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਵਿੱਤੀ ਸਮਾਵੇਸ਼ ਦੀ ਮਹੱਤਤਾ ਨੂੰ ਉਜ਼ਾਗਰ ਕੀਤਾ।ਪ੍ਰੋ. ਪਲਵਿੰਦਰ ਸਿੰਘ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਸਰੋਤਾਂ ਦੇ ਲਿਹਾਜ਼ ਨਾਲ ਅਮੀਰ ਹੈ ਅਤੇ ਇਨ੍ਹਾਂ ਸਰੋਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਸਮੇਂ ਦੀ ਲੋੜ ਹੈ।ਸ਼੍ਰੀਮਤੀ ਮੋਨਿਕਾ ਕਸ਼ਯਪ ਸੰਸਥਾਪਕ ਵੈਲਨੈਸ ਐਕਸਪਰਟ ਨੇ ਵੱਖ-ਵੱਖ ਵਿੱਤੀ ਰੁਝਾਨਾਂ ਬਾਰੇ ਦੱਸਿਆ।
ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਜੀਤ ਨੰਦਾ (ਸਾਬਕਾ ਪ੍ਰੋਫੈਸਰ) ਅਤੇ ਡਾ. ਅਮਨਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਪੰਜਾਬ ਸਕੂਲ ਆਫ਼ ਇਕਨਾਮਿਕਸ ਨੇ ਕੀਤੀ।ਤਕਨੀਕੀ ਸੈਸ਼ਨ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਡੇਟਾ ਦੇ ਅਧਾਰ ਤੇ ਪ੍ਰੋਜੈਕਟ ਦੀਆਂ ਖੋਜ਼ਾਂ ਸੰਭਾਵਨਾਵਾਂ `ਤੇ ਚਰਚਾ ਕੀਤੀ ਗਈ।ਦੂਜੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਪੀ.ਕੇ ਪਤੀ ਕੋ-ਆਰਡੀਨੇਟਰ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਸਵਾਤੀ ਮਹਿਤਾ ਸਹਾਇਕ ਪ੍ਰੋਫੈਸਰ ਪੰਜਾਬ ਸਕੂਲ ਆਫ਼ ਇਕਨਾਮਿਕਸ ਵੱਲੋਂ ਕੀਤੀ ਗਈ।ਸਮਾਪਤੀ ਸੈਸ਼ਨ ਦੀ ਸ਼ੁਰੂਆਤ ਪ੍ਰੋ. ਸੰਦੀਪ ਕੌਰ, ਡਿਪਾਰਟਮੈਂਟ ਆਫ਼ ਇਕਨਾਮਿਕ ਸਟੱਡੀਜ਼ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸੰਬੋਧਨ ਨਾਲ ਹੋਈ।ਉਨ੍ਹਾਂ ਭਾਰਤ ਵਿੱਚ ਗੈਰਰਸਮੀ ਖੇਤਰ ਅਤੇ ਇਸਦੇ ਸਥਾਨਕ ਨਵੀਨਤਾਵਾਂ ਬਾਰੇ ਗੱਲ ਕੀਤੀ।ਡਾ. ਬਲਜੀਤ ਕੌਰ ਸਹਾਇਕ ਪ੍ਰੋਫੈਸਰ ਪੰਜਾਬ ਸਕੂਲ ਆਫ਼ ਇਕਨਾਮਿਕਸ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …