ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਦੇ 83 ਪਿੰਡਾਂ ਵਿੱਚ ਛੇਤੀ ਹੀ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਸਟਰੀਟ ਲਾਇਟਾਂ ਲਗਾਈਆਂ ਜਾਣਗੀਆਂ ਅਤੇ ਇਸ ਕੰਮ ਲਈ 1.43 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਿਲ੍ਹਾ ਪੱਧਰੀ ਕਮੇਟੀ ਵਿੱਚ ਇਸ ਸਬੰਧੀ ਕੀਤੀ ਮੀਟਿੰਗ ’ਚ ਇਹ ਜਾਣਕਾਰੀ ਦਿੰਦੇ ਹੋਏ ਹਦਾਇਤ ਕੀਤੀ ਕਿ ਇੰਨਾਂ ਲਾਇਟਾਂ ਦੀ ਖਰੀਦ ਲਈ ਵਾਜ਼ਬ ਤੇ ਵਧੀਆ ਕੁਆਲਟੀ ਤੈਅ ਕਰਨ ਲਈ ਟੈਂਡਰ ਜਾਰ ੀਕੀਤਾ ਜਾਵੇਗਾ।ਉਨਾਂ ਦੱਸਿਆ ਕਿ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਪ੍ਰਾਪਤ ਹੋ ਚੁੱਕਾ ਹੈ, ਜਿਸ ਵਿੱਚ ਅਜਨਾਲਾ ਬਲਾਕ ਦੇ 22, ਅਟਾਰੀ ਦੇ 8, ਚੋਗਾਵਾਂ ਦੀਆਂ 8, ਹਰਸ਼ਾ ਛੀਨਾ 6, ਜੰਡਿਆਲਾ ਗੁਰੂ 9, ਮਜੀਠਾ 8, ਰਈਆ 7, ਤਰਸਿੱਕਾ 10 ਅਤੇ ਵੇਰਕਾ ਬਲਾਕ ਦੀਆਂ 5 ਪੰਚਾਇਤਾਂ ਦੀ ਚੋਣ ਇੰਨਾਂ ਲਾਇਟਾਂ ਲਈ ਕੀਤੀ ਗਈ ਹੈ।ਉਨਾਂ ਦੱਸਿਆ ਕਿ ਇਸ ਤਰਾਂ ਕੁੱਲ 83 ਪਿੰਡਾਂ ਵਿੱਚ ਇਹ ਸੂਰਜੀ ਲਾਇਟਾਂ ਲਗਾਈਆਂ ਜਾਣਗੀਆਂ।ਡਿਪਟੀ ਕਮਿਸ਼ਨਰ ਨੇ ਸੂਰਜੀ ਊਰਜਾ ਦੀਆਂ ਇਹ ਲਾਇਟਾਂ ਲਗਾਉਣ ਦਾ ਜਿੰਮਾ ਪੇਡਾ ਨੂੰ ਦਿੰਦੇ ਹਦਾਇਤ ਕੀਤੀ ਕਿ ਵਧੀਆ ਲਾਇਟਾਂ ਦੀ ਚੋਣ ਕਰਕੇ ਛੇਤੀ ਤੋਂ ਛੇਤੀ ਇਹ ਲਾਇਟਾਂ ਸਬੰਧਤ ਪਿੰਡਾਂ ਵਿੱਚ ਲਗਾ ਦਿੱਤੀਆਂ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਡੀ.ਡੀ.ਪੀ.ਓ ਸੰਦੀਪ ਮਲਹੋਤਰਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …