Friday, June 21, 2024

ਸਲਾਇਟ ਵਿਖੇ ਮੁਫਤ ਕੈਂਸਰ ਕੇਅਰ ਚੈਕਅੱਪ ਕੈਂਪ 15 ਮਾਰਚ ਨੂੰ

ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਵਰਲਡ ਕੈਂਸਰ ਕੇਅਰ ਇੰਗਲੈਂਡ ਦੇ ਗਲੋਬਲ ਅੰਬੈਸਡਰ ਅਤੇ ਲੰਬੇ ਸਮੇਂ ਤੋਂ ਕੈਂਸਰ ਦੀ ਰੋਕਥਾਮ ਲਈ ਆਪਣਾ ਯੋਗਦਾਨ ਕਰ ਰਹੇ ਕੁਲਵੰਤ ਸਿੰਘ ਧਾਲੀਵਾਲ ਵਲੋਂ ਐਸ.ਬੀ.ਆਈ ਕਾਰਡ ਦਾ ਸਪੋਂਸਰਡ ਕੈਂਸਰ ਕੈਂਪ ਸਲਾਈਟ ਲੌਂਗੋਵਾਲ ਵਿਖੇ 15 ਮਾਰਚ ਨੂੰ ਲਗਾਇਆ ਜਾ ਰਿਹਾ ਹੈ।ਇਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਮੁਫਤ ਮਰੀਜ਼ਾਂ ਦੀ ਜਾਂਚ ਅਤੇ ਟੈਸਟ ਕਰੇਗੀ।ਕੈਂਪ ਦੌਰਾਨ ਸ਼ੂਗਰ, ਬੀ.ਪੀ, ਔਰਤਾਂ ਦੀ ਛਾਤੀ ਲਈ ਮੈਮੋਗਰਾਫੀ, ਬੱਚੇਦਾਨੀ ਲਈ ਪੈਪ ਸਮੀਰ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐਸ.ਏ ਟੈਸਟ, ਮੂੰਹ, ਗਲੇ ਅਤੇ ਹੱਡੀਆਂ ਆਦਿ ਦੀ ਜਾਂਚ ਲਈ ਟੈਸਟ ਫ੍ਰੀ ਕੀਤੇ ਜਾਣਗੇ।ਲਾਗਲੇ ਪਿੰਡਾਂ ਦੁੱਗਾਂ, ਕੁੰਨਰਾਂ, ਕਿਲਾ ਭਰੀਆਂ, ਲੌਂਗੋਵਾਲ, ਸ਼ੇਰੋ ਅਤੇ ਮੰਡੇਰਾ ਦੇ ਲੋਕਾਂ ਨੂੰ 15 ਮਾਰਚ ਨੂੰ ਸਲਾਈਟ ਦੇ ਹੈਲਥ ਸੈਂਟਰ ਵਿਖੇ ਸਵੇਰੇ 10.00 ਤੋਂ ਸ਼ਾਮ 4.00 ਵਜੇ ਤੱਕ ਇਸ ਕੈਂਪ ਵਿੱਚ ਪੁੱਜ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …