Wednesday, December 4, 2024

ਅੰਨਗੜ੍ਹ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਕਰਵਾਇਆ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸਬ-ਡਵਿਜ਼ਨ ਸੈਂਟਰਲ ਥਾਣਾ ਗੇਟ ਹਕੀਮਾਂ ਦੇ ਇਲਾਕੇ ਫਤਿਹ ਸਿੰਘ ਕਲੋਨੀ ਅੰਨਗੜ੍ਹ ਵਿਖੇ ਨਸ਼ਿਆਂ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਿਹਤਮੰਦ ਸਮਾਜ ਸਿਰਜ਼ਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਵਿੱਚ ਜੋਨ-1 ਇਲਾਕੇ ਦੇ ਕਰੀਬ 800 ਨਿਵਾਸੀਆਂ ਨੇ ਭਾਗ ਲਿਆ ਗਿਆ।ਨਸ਼ੇ ਦੀ ਲਾਹਣਤ ਤੋਂ ਦੂਰ ਰਹਿ ਕੇ ਇੱਕ ਚੰਗਾ ਜੀਵਨ ਜਿਊਣ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਮੁਕਾਮ ਨੂੰ ਹਾਸਲ ਕਰਨ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਾਸਤੇ ਖੇਡਾਂ ਤੇ ਕਸਰਤ ਲਈ ਪੁਲਿਸ ਅਫ਼ਸਰਾਂ ਵਲੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ।ਕਲਾਕਾਰਾਂ ਨੇ ਆਪਣੀ ਗਾਇਕੀ ਅਤੇ ਰੈਡ ਆਰਟ ਥਿਏਟਰ ਗਰੁੱਪ ਵਲੋਂ ‘ਆਖਿਰ ਕਦ ਤੱਕ’ ਵਿਸ਼ੇ ਸਬੰਧੀ ਮੰਚ ਦੀ ਟੀਮ ਨੇ ਨਾਟਕ ਪੇਸ਼ ਕਰਕੇ ਦੱਸਿਆ ਕਿ ਨਸ਼ੇ ਦੀ ਦਲਦਲ ਵਿਚੋਂ ਸਵੈਇੱਛਾ ਨਾਲ ਕਿਵੇਂ ਨਿਕਲਿਆ ਜਾ ਸਕਦਾ ਹੈ।ਦੋ ਬੱਚੀਆਂ ਵਲੋਂ ਗਤਕੇ ਦੇ ਜ਼ੋਹਰ ਵੀ ਦਿਖਾਏ ਗਏ।ਅਨਗੜ੍ਹ ਇਲਾਕੇ ਵਿੱਚ ਰਿਹਾਇਸ਼ ਰੱਖਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਦੇ ਰੱਸਾਕੱਸੀ ਆਦਿ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।ਅਰਵਿੰਦਰ ਸਿੰਘ ਭੱਟੀ ਵਲੋਂ ਸਟੇਜ਼ ਦਾ ਸੰਚਾਲਨ ਕੀਤਾ ਗਿਆ।
ਡੀ.ਸੀ.ਪੀ ਅੰਮ੍ਰਿਤਸਰ ਸਥਾਨਕ ਸਤਵੀਰ ਸਿੰਘ ਪੀ.ਪੀ.ਐਸ ਵਲੋਂ ਇਸ ਸੈਮਨਾਰ ਵਿੱਚ ਭਾਗ ਲੈਣ ਭਾਗ ਲੈਣ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ੇ ਦੀ ਬੁਰਾਈ ਨੂੰ ਦਰਸਾਉਂਦੀਆਂ ਟੀ-ਸ਼ਰਟਾਂ ਵੰਡੀਆਂ ਗਈਆਂ।ਜੇਤੂ ਟੀਮਾਂ ਨੂੰ ਟ੍ਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਏ.ਡੀ.ਸੀ.ਪੀ ਅੰਮ੍ਰਿਤਸਰ ਸਥਾਨਕ ਸ੍ਰੀਮਤੀ ਹਰਕਮਲ ਕੌਰ, ਏ.ਸੀ.ਪੀ ਅੰਮ੍ਰਿਤਸਰ ਸਥਾਨਕ ਕਮਲਜੀਤ ਸਿੰਘ, ਏ.ਸੀ.ਪੀ ਅੰਮ੍ਰਿਤਸਰ ਸੈਂਟਰਲ ਸੁਰਿੰਦਰ ਸਿੰਘ, , ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਏ.ਐਸ.ਆਈ ਅਸ਼ਵਨੀ ਕੁਮਾਰ ਇੰਚਾਰਜ਼ ਪੁਲਿਸ ਚੌਕੀ ਅੰਨਗੜ੍ਹ ਅੰਮ੍ਰਿਤਸਰ ਤੇ ਸਾਂਝ ਕੇਂਦਰਾਂ ਦਾ ਸਟਾਫ ਹਾਜ਼ਰ ਸੀ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …