ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਸ਼ਹਿਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਇਹ ਪ੍ਰੋਜੈਕਟ ਐਮ.ਓ.ਐਚ.ਯੂ.ਏ (MoHUA) ਅਤੇ ਪੀ.ਐਮ.ਆਈਡੀ.ਸੀ (PMIDC) ਦੀ ਨਿਗਰਾਨੀ ਹੇਠ ਏ.ਐਫ.ਡੀ (AFD) ਅਤੇ ਪੰਜਾਬ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਹੈ।200 ਮਹਿਲਾ ਆਟੋ ਚਾਲਕਾਂ ਨੂੰ ਈ ਆਟੋ ਦੀ ਕੁੱਲ ਲਾਗਤ ਦੀ 90% ਦੀ ਸਬਸਿਡੀ ਦੇ ਨਾਲ ਪਿੰਕ ਈ ਆਟੋ ਦੇਣ ਦਾ ਪ੍ਰਸਤਾਵ ਹੈ।ਇਸ ਪ੍ਰੋਜੈਕਟ ਵਿੱਚ ਇਸਤਰੀਆਂ ਦੀ ਬਰਾਬਰ ਭਾਗੀਦਾਰੀ ਲਈ ਮੰਤਰਾਲੇ ਨੂੰ ਲਿਖ ਕੇ ਭੇਜਿਆ ਗਿਆ ਸੀ।
ਮਹਿਲਾ ਦਿਵਸ ਮੌਕੇ 200 ਪਿਕਅੱਪ ਆਟੋ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਤਹਿਤ ਹੁਣ ਔਰਤਾਂ ਨੂੰ ਪਿੰਕ ਈ-ਆਟੋ ਲਈ 90 ਫੀਸਦੀ ਸਬਸਿਡੀ ਮਿਲੇਗੀ।ਬਾਕੀ ਬਚੀ ਰਕਮ ਦਾ ਸਿਰਫ਼ 10% ਹੀ ਮਹਿਲਾ ਆਟੋ ਚਾਲਕਾਂ ਵਲੋਂ ਅਦਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਗੁਲਾਬੀ ਈ-ਆਟੋ ਨੂੰ ਸਿਰਫ਼ ਇੱਕ ਮਹਿਲਾ ਆਟੋ ਚਾਲਕ ਹੀ ਚਲਾ ਸਕਦੀ ਹੈ।ਸਬਸਿਡੀ ਸਿਰਫ ਪਹਿਲੇ 200 ਈ-ਆਟੋ ਖਰੀਦਦਾਰਾਂ ਨੂੰ ਹੀ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਭਲਕੇ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਰਾਹੀ ਪ੍ਰੋਜੈਕਟ ਤਹਿਤ ਮਹਿਲਾ ਆਟੋ ਚਾਲਕ ਲਾਭਪਾਤਰੀ ਨੂੰ ਪਹਿਲਾ ਪਿੰਕ ਈ ਆਟੋ ਦੇਣ ਲਈ ਇੱਕ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …