Monday, September 21, 2026

ਖਾਲਸਾ ਕਾਲਜ ਲਾਅ ਵਿਖੇ ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੈਮੀਨਾਰ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਭਾਰਤੀ ਕੰਪਨੀ ਸਚਿਵ ਸੰਸਥਾਨ ਵਲੋਂ ਕੰਪਨੀ ਸਕੱਤਰ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ: (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਵਿੱਚ ਕੰਪਨੀ ਸਕੱਤਰ ਸ੍ਰੀਮਤੀ ਰੂਬੀਨਾ ਮਹਾਜਨ ਅਤੇ ਆਫ਼ਿਸਰ ਇੰਚਾਰਜ਼ ਸ੍ਰੀਮਤੀ ਰਾਣੀ ਰਾਏਜ਼ਾਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ੍ਰੀਮਤੀ ਰਾਏਜ਼ਾਦਾ ਨੇ ਕਿਹਾ ਕਿ ਇਹ ਸੰਸਥਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਹੋਣਹਾਰ ਅਤੇ ਲੋੜਵੰਦਾਂ ਨੂੰ ਪ੍ਰੀਖਿਆ ਫ਼ੀਸ ’ਚ ਰਿਆਇਤ ਦਿੰਦੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੋਰਸ ਦੀ ਜਾਣਕਾਰੀ ਦਿੰਦਿਆਂ ਇਸ ਦੇ ਅਨੇਕਾਂ ਕੈਰੀਅਰ ਆਪਸ਼ਨ ਦੱਸੇ ਜਿਨ੍ਹਾਂ ਅਨੁਸਾਰ ਵਿਦਿਆਰਥੀ ਵੱਖੋ ਵੱਖ ਕੰਪਨੀਆਂ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ।ਸੈਮੀਨਾਰ ਦਾ ਉਪਰਾਲਾ ਡਾ. ਸ਼ਿਵਨ ਸਰਪਾਲ ਵਲੋਂ ਕੀਤਾ ਗਿਆ।ਡਾ. ਜਸਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਮੋਹਿਤ ਸੈਣੀ, ਡਾ. ਪ੍ਰੀਤਇੰਦਰ ਕੌਰ, ਪ੍ਰੋ: ਜੋਬਨਜੀਤ ਸਿੰਘ, ਪ੍ਰੋ: ਬਲਗੇਰ ਸਿੰਘ, ਪ੍ਰੋ: ਹਰਕੰਵਲ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …