Saturday, July 27, 2024

ਖਾਲਸਾ ਕਾਲਜ਼ (ਇਸਤਰੀਆਂ) ਵਿਖੇ ਨਸ਼ਿਆਂ ਵਿਰੁੱਧ ਕਰਵਾਇਆ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ (ਇਸਤਰੀਆਂ) ਵਿਖੇ ਡਰੱਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਖੇਡਾਂ ਨਾਲ ਜੋੜਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਡਾ. ਪ੍ਰਗਿਆ ਜੈਨ ਅਤੇ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਪ੍ਰਭਜੋਤ ਸਿੰਘ ਵਿਰਕ ਵਲੋਂ ਭਾਗ ਲੈਣ ਵਾਲੇ ਕਾਲਜ਼ ਦੀਆਂ ਵਿਦਿਆਰਥਣਾਂ ਅਤੇ ਕਬੱਡੀ ਤੇ ਰੱਸਾਕਸ਼ੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ, ਉਨਾਂ ਦੇ ਉਜਵਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ਅਤੇ ਕਾਲਜ਼ ਪ੍ਰਿੰਸੀਪਲ ਤੇ ਸਟਾਫ਼ ਦਾ ਧੰਨਵਾਦ ਕੀਤਾ।ਜੇਤੂ ਟੀਮਾਂ ਤੇ ਭਾਗ ਲੈਣ ਵਾਲੇ ਖਿਡਾਰਣਾਂ ਨੂੰ ਟੀ-ਸ਼ਰਟਾਂ, ਸ਼ੀਲਡਾਂ ਅਤੇ ਸਰਟੀਫਿਕੇਟ ਵੰਡੇ ਗਏ।ਇਸ ਸਮੇਂ ਏ.ਸੀ.ਪੀ ਸਥਾਨਕ ਅੰਮ੍ਰਿਤਸਰ ਕਮਲਜੀਤ ਸਿੰਘ, ਏ.ਸੀ.ਪੀ ਸੀ.ਏ.ਡਬਲਯੂ ਅੰਮ੍ਰਿਤਸਰ ਅਤੇ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ੍ਰੀਮਤੀ ਅੰਜ਼ੂ ਬਾਲਾ ਤੇ ਇੰਪੈਕਟਰ ਪਰਮਜੀਤ ਸਿੰਘ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …