Thursday, November 21, 2024

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਪਸ਼ਾਸ਼ਕ ਡਾ. ਵਿਜੇ ਸਤਬੀਰ ਸਿੰਘ ਇਨਾਂ ਦੇ ਮਾਰਗ ਦਰਸ਼ਨ ਵਿੱਚ ਹੋਲੇ ਮਹੱਲੇ ਦੇ ਸਮੂਹ ਸਮਾਗਮਾਂ ਦੀ ਤਿਆਰੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ।ਹੋਲੇ ਮਹੱਲੇ ਵਾਸਤੇ ਪੁੱਜ ਰਹੀ ਸਾਧ ਸੰਗਤ ਲਈ ਲੰਗਰ-ਪਾਣੀ, ਰਿਹਾਇਸ਼, ਹਸਪਤਾਲ, ਆਵਾਜਾਈ ਅਤੇ ਹੋਰ ਜਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।
ਹੋਲੇ ਮਹੱਲੇ ਦੇ ਸਬੰਧ ‘ਚ 23 ਤੋਂ 26 ਮਾਰਚ ਤੱਕ ਤਖਤ ਸੱਚਖੰਡ ਸਾਹਿਬ ਵਿਖੇ ਦੀਵਾਨ ਸੱਜਣਗੇ।ਇਸ ਸਮੇਂ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।24 ਮਾਰਚ ਦੀ ਰਾਤ 9.00 ਤੋਂ 1.00 ਵਜੇ ਤੱਕ ਸਿੱਖ ਸੇਵਕ ਜਥਾ ਦਿੱਲੀ ਵਲੋਂ ਕੀਰਤਨ ਦਰਬਾਰ ਹੋਵੇਗਾ।ਪੰਥ ਪ੍ਰਸਿੱਧ ਰਾਗੀ ਭਾਈ ਸੁਖਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅਨੰਤਵੀਰ ਸਿੰਘ ਅਤੇ ਭਾਈ ਵਰਜਿੰਦਰ ਸਿੰਘ ਲੁਧਿਆਣਾ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।25 ਮਾਰਚ ਦੀ ਰਾਤ ਰੈਣ ਸਭਾਈ ਕੀਰਤਨ ਸਮਾਗਮ ਮੁੰਬਈ ਦੇ ਭਾਈ ਜੈਮਲ ਸਿੰਘ ਸਹਿਗਲ ਪਰਿਵਾਰ ਵੱਲੋਂ ਹੋਵੇਗਾ, ਜੋ ਰਾਤ 9 ਵਜੇ ਤੋਂ ਆਰੰਭ ਹੋ ਕੇ ਅੰਮ੍ਰਿਤ ਵੇਲੇ 2.30 ਵਜੇ ਤੱਕ ਚੱਲੇਗਾ।ਜਿਸ ਦੌਰਾਨ ਭਾਈ ਸੁਖਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਸਵਿੰਦਰ ਸਿੰਘ ਟੈਕਸਲਾ ਟੀ.ਵੀ ਅਤੇ ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ।26 ਮਾਰਚ ਨੂੰ ਪ੍ਰੰਪਰਾਗਤ ਹੋਲੇ ਮਹੱਲੇ ਦਾ ਸਮਾਗਮ ਧਾਰਮਿਕ ਰਵਾਇਤਾਂ ਅਨੁਸਾਰ ਸ਼ਾਮ 4.00 ਵਜੇ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮਹੱਲਾ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ, ਘੋੜੇ, ਕੀਰਤਨ ਜਥੇ, ਭਜਨ ਮੰਡਲੀ, ਗਤਕਾ ਹਜਾਰਾਂ ਦੀ ਗਿਣਤੀ ਦੇ ਸੰਗਤ ;ਚ ਸੰਗਤਾਂ ਦੇ ਨਾਲ ਪੂਰੇ ਜਾਹੋ-ਜਲਾਲ ਨਾਲ ਪ੍ਰੰਪਰਾਗਤ ਮਾਰਗਾਂ ਤੋ ਹੁੰਦੇ ਹੋਏ ਹੱਲਾ ਬੋਲ ਚੌਕ (ਮਹਾਵੀਰ ਚੌਕ) ਵਿਖੇ ਪੁੱਜ ਕੇ ਹੱਲਾ ਹੋਵੇਗਾ।ਉਪਰੰਤ ਬਾਉਲੀ ਸਾਹਿਬ ਵਿਖੇ ਵਿਸ਼ਰਾਮ ਕਰ ਕੇ ਪ੍ਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾਘਾਟ ਸਾਹਿਬ ਪੁੱਜ ਉਥੋਂ ਦੇਰ ਰਾਤ ਚੱਲ ਕੇ ਤਖਤ ਸਾਹਿਬ ਵਿਖੇ ਮਹੱਲੇ ਦੀ ਸਮਾਪਤੀ ਹੋਵੇਗੀ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …