ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਕੈਪਟਨ ਗੁਰਦੀਪ ਸਿੰਘ ਸੋਸਾਇਟੀ ਅਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ੱਲੋਂ ਸਾਂਝੇ ਤੌਰ ਤੇ ਟਰਾਂਜੈਂਡਰਾਂ ਨੂੰ ਸਮਾਜ ਵਿੱਚ ਆਮ ਲੋਕਾਂ ਵਾਂਗ ਮਾਨ ਸਨਮਾਨ ਦਿਵਾਉਣ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਵਲੋਂ ਮਿਲੇ ਹੱਕਾਂ ਨੂੰ ਲੋਕਾਂ ਵਿੱਚ ਉਜਾਗਰ ਕਰਨ ਸਬੰਧੀ ਇੱਕ ਸੈਮੀਨਾਰ ਸਥਾਨਕ ਬੱਚਤ ਭਵਨ ਵਿਖੇ ਕਰਵਾਇਆ ਗਿਆ।ਰੁਪਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਸੈਮੀਨਾਰ ਦੇ ਮੁੱਖ ਮਹਿਮਾਨ ਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਰਿਸ਼ੀਪਾਲ ਡਡਵਾਲ ਨੇ ਕੇਂਦਰ ਸਰਕਾਰ ਵਲੋਂ ਟਰਾਂਜੈਂਡਰਾਂ ਦੇ ਹੱਕ ’ਚ ਕੀਤੇ ਗਏ ਫੈਲਿਆਂ ਤੋਂ ਜਾਣੂ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਟਰਾਂਜੈਂਡਰ ਵੀ ਸਾਡੇ ਵਾਂਗ ਰੱਬ ਵਲੋਂ ਬਣਾਈਆਂ ਗਈਆਂ ਆਕ੍ਰਿਤੀਆਂ ਹਨ।ਇਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ।ਅਜੈਬੀਰ ਪਾਲ ਸਿੰਘ ਰੰਧਾਵਾ ਤੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਟਰਾਂਜੈਂਡਰ ਵੀ ਸਾਡੇ ਸਮਾਜ ਦਾ ਅਭਿੰਨ ਅੰਗ ਹਨ, ਉਹ ਸਭ ਵੀ ਸਮਾਜ ਵਿਚ ਬਰਾਬਰਤਾ ਦੇ ਹੱਕਦਾਰ ਹਨ।
ਸੈਮੀਨਾਰ ’ਚ ਉਚੇਚੇ ਤੌਰ ਤੇ ਵੱਖ-ਵੱਖ ਸੂਬਿਆਂ ਤੋਂ ਆਈਆਂ ਟਰਾਂਜੈਂਡਰਾਂ ਰੂਬੀਨਾ, ਵਿਦਿਆ ਰਾਜਪੂਤ, ਸਾਬਰੀ ਯਾਦਵ, ਪੋਪੀ ਦੇਵਨਾਥ ਨੇ ਟਰਾਂਜਰ ਨੂੰ ਦਰਪੇਸ਼ ਸਮੱਸਿਆਵਾਂ, ਬਚਪਨ ਵਿੱਚ ਆਈਆਂ ਪਰਿਵਾਰਿਕ ਅਤੇ ਸਮਾਜਿਕ ਮੁਸ਼ਕਲਾਂ ਬਾਰੇ ਭਾਵੁਕਤਾ ਨਾਲ ਰੋਸ਼ਨੀ ਪਾਈ।ਉਨ੍ਹਾਂ ਨੇ ਪੜ੍ਹ ਲਿਖ ਕੇ ਕੀਤੀਆਂ ਆਪਣੀਆਂ ਪ੍ਰਾਪਤੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਪਾਏ ਆਪਣੇ ਯੋਗਦਾਨ ਅਤੇ ਵਿਸਥਾਰ ਸਾਹਿਤ ਚਾਨਣਾ ਪਾਇਆ।ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਹੋਣੇ ਬਹੁਤ ਹੀ ਜਰੂਰੀ ਹਨ।
ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਰੀਨਾ ਜੇਤਲੀ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਦੀਪਕ ਬੱਬਰ, ਸਾਬਕਾ ਲੇਬਰ ਕਮਿਸ਼ਨ ਦਰਸ਼ਨ ਸਿੰਘ, ਸਾਬਕਾ ਤਹਿਸੀਲਦਾਰ ਸਲਵਾਨ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …