Monday, May 26, 2025
Breaking News

ਮੋਹਣ ਮਤਿਆਲਵੀ ਨੂੰ ਪ੍ਰਮਿੰਦਰਜੀਤ ਯਾਦਗਾਰੀ ਅਤੇ ਨਿਰਮਲ ਅਰਪਨ ਨੂੰ ਡਾ. ਕੁਲਵੰਤ ਯਾਦਗਾਰੀ ਐਵਾਰਡ ਭੇਟ

ਅੰਮ੍ਰਿਤਸਰ, 23 ਮਾਰਚ (ਦੀਫ ਦਵਿੰਦਰ ਸਿੰਘ) – ਅੰਮ੍ਰਿਤਸਰ ਦੀ ਅੱਖਰ ਸਾਹਿਤ ਅਕਾਦਮੀ ਅਤੇ ਡਾ. ਕੁਲਵੰਤ ਯਾਦਗਾਰੀ ਟਰੱਸਟ (ਅੰਮ੍ਰਿਤਸਰ) ਵਲੋਂ ਵਿਰਸਾ ਵਿਹਾਰ ਵਿਖੇ ਪਰਮਿੰਦਰਜੀਤ ਅਤੇ ਡਾ. ਕੁਲਵੰਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਪ੍ਰਮੁੱਖ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੇ ਨਾਲ ਸਮਾਰੋਹ ਦੀ ਪ੍ਰਧਾਨਗੀ ਅੱਖਰ ਦੇ ਸਰਪ੍ਰਸਤ ਡਾ. ਵਿਕਰਮਜੀਤ, ਡਾ. ਨਰੇਸ਼ ਕੁਮਾਰ, ਐਸ.ਪਰਸ਼ੋਤਮ, ਡਾ. ਮਨਕੁਲ ਨੇ ਸਾਂਝੇ ਰੂਪ ਵਿੱਚ ਕੀਤੀ।ਮੰਚ ਸੰਚਾਲਨ ਕਰਦਿਆਂ `ਅੱਖਰ` ਦੇ ਸੰਪਾਦਕ ਵਿਸ਼ਾਲ ਨੇ ਪ੍ਰੋਗਰਾਮ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕੀਤਾ।ਪ੍ਰਸਿੱਧ ਲੇਖਕ ਨਿਰਮਲ ਅਰਪਨ ਨੂੰ ਡਾ. ਕੁਲਵੰਤ ਯਾਦਗਾਰੀ ਪੁਰਸਕਾਰ ਅਵਾਰਡ ਅਤੇ ਸ਼ਾਇਰ ਮੋਹਣ ਮਤਿਆਲਵੀ ਨੂੰ ਪ੍ਰਮਿੰਦਰਜੀਤ ਯਾਦਗਾਰੀ ਅਵਾਰਡ ਨਾਲ ਸਨਮਾਨਿਆ ਗਿਆ।
ਡਾ. ਹਰਭਜਨ ਸਿੰਘ ਭਾਟੀਆ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਡਾ. ਕੁਲਵੰਤ ਇਨਸਾਨੀ ਗੁਣਾਂ ਨਾਲ ਭਰਪੂਰ ਸੀ, ਇਸ ਕਰਕੇ ਉਹ ਬਹੁਤ ਪਿਆਰਾ ਹੈ।ਪ੍ਰਮਿੰਦਰਜੀਤ ਜਦੋਂ ਕਲਮ ਫੜ ਕੇ ਲਿਖਦਾ ਸੀ ਤਾਂ ਉਹ ਆਪਣੇ ਆਲੇ ਦੁਆਲੇ ਸੁਲਗਦੇ ਮਸਲਿਆਂ ਨੂੰ ਉਲੀਕਦਾ ਸੀ।ਬਰਕਤ ਵੋਹਰਾ, ਡਾ. ਬਲਜੀਤ ਸਿੰਘ ਢਿੱਲੋਂ, ਪੂਰਨ ਪਿਆਸਾ, ਭੀਮ ਸੈਨ, ਪਰਮਿੰਦਰਜੀਤ ਦੇ ਬੇਟੇ ਰੂਬੀ, ਬਖਤੌਰ ਧਾਲੀਵਾਲ, ਪ੍ਰੋ. ਐਸ.ਪੀ ਅਰੋੜਾ ਨੇ ਪ੍ਰਮਿੰਦਰਜੀਤ, ਡਾ. ਕੁਲਵੰਤ, ਅੱਖਰ ਮੈਗਜ਼ੀਨ ਅਤੇ ਸਨਮਾਨਿਤ ਸਖਸ਼ੀਅਤਾਂ ਸਬੰਧੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ।
ਸੂਫੀ ਗਾਇਕ ਸੁਰਿੰਦਰ ਸਾਗਰ ਨੇ ਸੁਲਤਾਨ ਬਾਹੂ ਦਾ ਕਲਾਮ ਪੇਸ਼ ਕੀਤਾ।`ਏਕਮ` ਸੰਪਾਦਕ ਅਰਤਿੰਦਰ ਸੰਧੂ, ਡਾ. ਕਰਨੈਲ ਸ਼ੇਰਗਿੱਲ, ਕੰਵਲਜੀਤ ਭੁੱਲਰ, ਏ.ਸੀ.ਪੀ ਕਰਾਇਮ ਕੁਲਦੀਪ ਸਿੰਘ, ਕਰਨਲ ਕੰਵਲਜੀਤ ਸੰਧਾ, ਧਰਵਿੰਦਰ ਸਿੰਘ ਔਲਖ, ਸਤਪਾਲ ਸਿੰਘ ਸੋਖੀ, ਡਾ. ਪਰਮਜੀਤ ਸਿੰਘ ਮੀਸ਼ਾ, ਕੰਵਲਪ੍ਰੀਤ ਕੌਰ ਥਿੰਦ ਢੰਡ, ਸੁਜਾਤਾ, ਪਰਵੀਨ ਪੁਰੀ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਗੁਰਚਰਨ ਸੱਗੂ, ਗੁਰਦੇਵ ਸਿੰਘ ਮਹਿਲਾਂਵਾਲਾ, ਬੱਬੀ ਪ੍ਰਧਾਨ, ਡਾ. ਮੀਨਾਕਸ਼ੀ, ਡਾ. ਕਿਰਨ ਆਸਟਰੇਲੀਆ, ਡਾ. ਤੇਜਵੀਰ, ਅਮਨ ਸ਼ਾਹਬਾਗ, ਪਰਮਜੀਤ ਕੌਰ ਮਹਿਕ, ਜਯੋਤੀ ਬਾਵਾ ਆਦਿ ਅਦਬੀ ਸਖਸ਼ੀਅਤਾਂ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …