Friday, July 11, 2025

ਨੌਵਾਂ ਸ੍ਰੀ ਸਾਈ ਉਤਸਵ ਸ਼ਰਧਾ ਸਹਿਤ ਮਨਾਇਆ

ਭੀਖੀ, 31 ਮਾਰਚ (ਕਮਲ ਜ਼ਿੰਦਲ) – ਸ੍ਰੀ ਸਾਂਈ ਧਾਮ ਚੈਰੀਟੇਬਲ ਟਰੱਸਟ ਭੀਖੀ ਵਲੋਂ ਨਗਰ ਦੇ ਸਹਿਯੋਗ ਨਾਲ ਨੋਵਾਂ ਸ੍ਰੀ ਸਾਈ ਉਤਸਵ ਸ਼ਰਧਾ ਨਾਲ ਸ੍ਰੀ ਸ਼ਿਰਡੀ ਸਾਈ ਮੰਦਰ ਰਾਮਲੀਲਾ ਗਰਾਊਂਡ ਭੀਖੀ ਵਿਖੇ ਮਨਾਇਆ ਗਿਆ।ਸਵੇਰੇ 6.00 ਵਜੇ ਵਸਤਰ ਪੂਜਨ ਸ੍ਰੀ ਸੋਮਨਾਥ ਸਿੰਗਲਾ ਵਲੋਂ ਅਦਾ ਕੀਤੀ ਗਈ।ਸ਼ਾਮ ਦੇ ਸਮੇਂ ਸਾਈ ਪੂਜਨ ਆਗਿਆ ਪਾਠ ਸ਼ਰਮਾ ਨੇ ਸਮੂਹ ਪਰਿਵਾਰ ਸਮੇਤ ਕੀਤਾ।ਸਾਈ ਚੌਂਕੀ ਦੀ ਜੋਤੀ ਪ੍ਰਚੰਡ ਚੁਸਪਿੰਦਰਬੀਰ ਚਹਿਲ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਲੋਂ ਕੀਤੀ ਗਈ।ਚੌਂਕੀ ‘ਚ ਗੁਣਗਾਣ ਕਰਨ ਲਈ ਟੀ.ਵੀ ਕਲਾਕਾਰ ਮਕਬੂਲ ਅਹਿਮਦ ਅਤੇ ਸੀਸਪਾਲ ਸ਼ਰਮਾ, ਚਿੰਕੂ ਸਿੰਗਲਾ, ਮਨੋਜ਼ ਸਿੰਗਲਾ, ਪਨੀਤ ਗੋਇਲ, ਸੁਨੀਲ ਕੁਮਾਰ ਨੀਟਾ, ਵਿਪਨ ਗੰਡੀ, ਸੰਦੀਪ ਜਿੰਦਲ ਦੁਆਰਾ ਭਗਤਾਂ ਨੂੰ ਸਾਈ ਜੀ ਦੇ ਸੁੰਦਰ ਸੁੰਦਰ ਭਜਨ ਸੁਣਾ ਕੇ ਭਗਤੀ ਰੰਗ ਵਿੱਚ ਰੰਗਿਆ ਗਿਆ।ਮਕਬੂਲ ਅਹਿਮਦ ਨੇ ਸਾਈ ਭਗਤਾਂ ਨੂੰ ਸਾਈ ਜੀ ਦੇ ਸੁੰਦਰ ਭਜਨਾ ਉੱਪਰ ਖੂਬ ਨਚਾਇਆ।
ਇਸ ਮੌਕੇ ਸਾਈ ਮੰਦਰ ਕਮੇਟੀ ਮੈਂਬਰ ਤੇ ਨਗਰ ਵਾਸੀ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …