Monday, May 20, 2024

ਖ਼ਾਲਸਾ ਕਾਲਜ ਵੂਮੈਨ ਵਿਖੇ ‘ਕਾਰਨੀਵਲ 2024’ ਕਰਵਾਇਆ ਗਿਆ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੰਗਾਰੰਗ ‘ਕਾਰਨੀਵਲ 2024’ ਪ੍ਰੋਗਰਾਮ ਦਾ ਕਰਵਾਇਆ ਗਿਆ।ਜਿਸ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੁਨਰ ਹਾਸਲ ਕਰਕੇ ਕਮਾਈ ਦੇ ਸਾਧਨ ਅਪਨਾਉਣ ’ਤੇ ਜ਼ੋਰ ਦਿੱਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਲਿਟਲ ਫਲਾਵਰ ਸੀਨੀਅਰ ਸੈਕੰਡਰੀ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ੍ਰੀਮਤੀ ਛੀਨਾ ਨੇ ਡਾ. ਸੁਰਿੰਦਰ ਕੌਰ ਨੂੰ ਉਨ੍ਹਾਂ ਦੇ ਇਸ ਉਪਰਾਲੇ ’ਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਹੱਥੀਂ ਦਸਤਕਾਰੀ ਦੇ ਨਮੂਨੇ ਪੇਟਿੰਗ, ਫੁਲਕਾਰੀ, ਵੇਸਟ ਵਸਤੂਆਂ ਤੋਂ ਰਾਹੀਂ ਤਿਆਰ ਕੀਤੇ ਡਿਜ਼ਾਇਨ ਅਤੇ ਹੋਰ ਸਾਜ਼ੋ ਸਮਾਨ ਆਦਿ ਪ੍ਰਦਰਸ਼ਿਤ ਕਰ ਕੇ ਆਮਦਨ ਦਾ ਇਕ ਵਧੀਆ ਜ਼ਰੀਆ ਬਣਦੇ ਹਨ।ਸ੍ਰੀਮਤੀ ਛੀਨਾ ਨੇ ਡਾ. ਸੁਰਿੰਦਰ ਕੌਰ ਤੇ ਡਾ. ਮਾਹਲ ਦਾ ਸਵਾਗਤ ਕੀਤਾ।ਵਾਈਸ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ, ਡਾ. ਮਨਬੀਰ ਕੌਰ ਅਤੇ ਕਾਰਨੀਵਲ ਕੋਆਰਡੀਨੇਟਰ ਡਾ. ਚੰਚਲ ਬਾਲਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕੀਤੀ ਅਤੇ ਹਵਾ ’ਚ ਗੁਬਾਰੇ ਉਡਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਵਿਦਿਆਰਥਣਾਂ ਨੇ ਗੀਤ ਅਤੇ ਡਾਂਸ ਨਾਲ ਜਿਥੇ ਆਪਣੀ ਪ੍ਰਤਿੱਭਾ ਦਾ ਮੁਜ਼ਾਹਰਾ ਕੀਤਾ, ਉਥੇ ਖਿੱਚ ਦਾ ਕੇਂਦਰ ਬਣੇ ਜੁੜਵਾਂ ਬੱਚਿਆਂ ਦੇ ਭੰਗੜੇ ਦੀ ਪੇਸ਼ਕਸ਼ ਨੇ ਸਭ ਨੂੰ ਥਿਰਕਨ ’ਤੇ ਮਜ਼ਬੂਰ ਕਰ ਦਿੱਤਾ।
ਗਾਇਕ ਦਲਵਿੰਦਰ ਦਿਆਲਪੁਰੀ, ਡੀ. ਹਾਰਪ, ਹੁਸਨ ਸੰਧੂ, ਤੇਜਬੀਰ ਸਿੱਧੂ, ਗੁਰਪ੍ਰੀਤ ਗਿੱਲ ਅਤੇ ਜੋਬਨ ਸਿੱਧੂ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਕੀਲਿਆ।ਕਾਲਜ ਦੀ ਗਰਾਂਊਡ ‘ਚ ਖਾਣ-ਪੀਣ, ਘਰੇਲੂ ਵਸਤੂਆਂ ਅਤੇ ਹੋਰ ਸਾਜ਼ੋ ਸਮਾਨ ਦੇ ਸਟਾਲ ਤੇ ਪੰਘੂੜੇ ਵੀ ਲਗਾਏ ਗਏ।ਲੱਕੀ ਡਰਾਅ ਵੀ ਕੱਢਿਆ ਗਿਆ।ਇਸ ਮੌਕੇ ਕਾਲਜ ਦੇ ਐਲੁਮਨੀ ਤੋਂ ਇਲਾਵਾ ਸਮੂਹ ਸਟਾਫ ਤੇ ਵਿਦਿਆਰਥੀ ਮੌਜ਼ੂਦ ਸਨ, ਜਿਨ੍ਹਾਂ ਨੇ ਉਕਤ ਮੇਲੇ ਦਾ ਖੂਬ ਆਨੰਦ ਮਾਣਿਆ।ਡਾ. ਚੰਚਲ ਬਾਲਾ ਨੇ ਆਏ ਮਹਿਮਾਨਾਂ ਤੇ ਹੋਰਨਾਂ ਦਾ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …