Thursday, July 4, 2024

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਦਾ ਧਾਰਮਿਕ ਸਿੱਖਿਆ ਇਮਤਿਹਾਨ ’ਚ ਅਹਿਮ ਸਥਾਨ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿੱਦਿਅਕ ਸੈਸ਼ਨ 2023-24 ਦੇ ਵਿਦਿਆਰਥੀਆਂ ਲਈ ‘ਧਾਰਮਿਕ ਸਿੱਖਿਆ ਇਮਤਿਹਾਨ’ ਕਰਵਾਇਆ ਗਿਆ।ਮੁੱਖ ਮਹਿਮਾਨ ਖਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਸਨ।
ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਅਨੁਕਿਰਨਜੀਤ ਕੌਰ ਵੱਲੋਂ ਦਰਸਾਏ ਗਏ ਸਿਲੇਬਸ ’ਚੋਂ ਕੁੱਲ 100 ਅੰਕਾਂ ਦੀ ਪ੍ਰਸ਼ਨਪੱਤਰੀ ਤਿੰਨ ਭਾਗਾਂ ’ਚ ਤਿਆਰ ਕੀਤੀ ਗਈ।ਉਨ੍ਹਾਂ ਕਿਹਾ ਕਿ ਪ੍ਰੀਖਿਆ ’ਚ ਜਸਪ੍ਰੀਤ ਕੌਰ (ਜੀ.ਐਨ.ਐਮ- ਭਾਗ-9) ਨੇ ਪਹਿਲਾ, ਅਰਪਨਦੀਪ ਕੌਰ (ਬੀ.ਐਸ.ਸੀ ਨਰਸਿੰਗ 5ਵਾਂ ਸਮੈਸਟਰ) ਨੇ ਦੂਜਾ ਅਤੇ ਸਿਮਰਨਦੀਪ ਕੌਰ (ਜੀ.ਐਨ.ਐਮ ਭਾਗ-9) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਾ. ਕੰਵਲਜੀਤ ਸਿੰਘ ਅਤੇ ਡਾ. ਅਮਨਪ੍ਰੀਤ ਕੌਰ ਨੇ ਪੁਰਸਕਾਰ ਵਜੋਂ 3100/-, 2100/- ਅਤੇ 1100/- ਰੁਪਏ ਦੀ ਰਾਸ਼ੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਸਰਗਰਮੀਆਂ ’ਚ ਵੱਧ ਚੜ੍ਹ ਕੇ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …