ਅੰਮ੍ਰਿਤਸਰ/ ਨੰਦੇੜ, 31 ਮਾਰਚ (ਸੁਖਬੀਰ ਸਿੰਘ) – ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਸਟਾਰ ਏਅਰ ਦੀ ਪਹਿਲੀ ਫਲਾਈਟ ਪੁੱਜਣ `ਤੇ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ, ਜਸਵੰਤ ਸਿੰਘ ਬੌਬੀ ਦਿੱਲੀ, ਉਦਯੋਗਪਤੀਆਂ ਤੇ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਸਟਾਰ ਏਅਰ ਦੀ ਇਹ ਹਵਾਈ ਸੇਵਾ ਆਦਮਪੁਰ ਜਲੰਧਰ ਤੋਂ ਵਾਇਆ ਹਿਡਨ ਗਾਜੀਆਬਾਦ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪੁੱਜੀ।ਇਸ ਉਡਾਨ ਦਾ ਰੂਟ ਆਦਮਪੁਰ-ਹਿਡਨ ਗਾਜੀਆਬਾਦ-ਸ੍ਰੀ ਹਜ਼ੂਰ ਸਾਹਿਬ ਨੰਦੇੜ-ਬੰਗਲੌਰ ਹੋਵੇਗਾ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ `ਤੇ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸਟਾਰ ਏਅਰ ਦੇ ਪ੍ਰਮੁੱਖ ਅਧਿਕਾਰੀ ਸਿਮਰਨ ਸਿੰਘ ਟਿਵਾਣਾ ਸੀ.ਓ, ਸ੍ਰੀ ਬੁਪਾਨਾ, ਜੱਸ ਸੰਧੂ, ਸੰਦੀਪ, ਇੰਦਰਪਾਲ ਸਿੰਘ, ਗੁਰਦੁਆਰਾ ਬੋਰਡ ਸੁਪਰਡੈਂਟ ਰਾਜਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਏਅਰਪੋਰਟ ਤੇ ਪੁੱਜੀਆਂ ਸਖਸ਼ੀਅਤਾਂ ਦਾ ਗੁਲਾਬ ਦੇ ਫੁੱਲਾਂ ਅਤੇ ਬੈਂਡ ਦੀਆਂ ਧੁਨਾਂ ਨਾਲ ਸਵਾਗਤ ਕੀਤਾ ਗਿਆ।ਗੁਰਦੁਆਰਾ ਮਾਲਟੇਕੜੀ ਸਾਹਿਬ ਵਿਖੇ ਅਜੀਤ ਸਿੰਘ ਰਾਮਗੜੀਆ, ਬਜਾਜ ਸ਼ੋਅ ਰੂਮ ਦੇ ਸਾਹਮਣੇ ਦਰਸ਼ਨ ਸਿੰਘ ਸਿੱਧੂ, ਸ੍ਰੀ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ ਸਰਾਂ ਦੇ ਸਾਹਮਣੇ ਸਿੰਧੀ ਸਮਾਜ, ਯਾਤਰੀ ਨਿਵਾਸ ਮੋੜ `ਤੇ ਨੰਦੇੜ ਦੇ ਵਿਉਪਾਰੀ ਸੰਘ ਤੇ ਗੁਰਦੁਆਰਾ ਗੇਟ ਨੰ: 2 `ਤੇ ਸੱਚਖੰਡ ਪਬਲਿਕ ਸਕੂਲ, ਆਈ.ਟੀ.ਆਈ ਤੇ ਗੁਰਦੁਆਰਾ ਬੋਰਡ ਦੇ ਸਮੂਹ ਸਟਾਫ ਤੇ ਅਧਿਕਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸੰਗਤਾਂ ਨੂੰ ਚਾਹ, ਪਾਣੀ, ਪਕੌੜੇ, ਸੈਂਡਵਿਚ ਆਦਿ ਰਿਫਰੈਸ਼ਮੈਂਟ ਦਿੱਤੀ ਗਈ।ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਿੱਖਾਂ ਦੀ ਇਹ ਚਿਰੋਕਣੀ ਮੰਗ ਪੂਰੀ ਹੋਈ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …