Wednesday, May 22, 2024

ਅਮਰੀਕਾ ਦੀ ਐਗਰੀਕਲਚਰ ਫਰਮ ਦੇ ਵਫ਼ਦ ਨੇ ਕੀਤਾ ਜਗਤਜੀਤ ਗਰੁੱਪ ਦਾ ਦੌਰਾ

ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਵਾਲ਼ੇ ਜਗਤਜੀਤ ਗਰੁੱਪ ਨੇ ਅਨੇਕਾਂ ਨਵੀਂ ਤਕਨੀਕ ਦੇ ਖੇਤੀਬਾੜੀ ਔਜ਼ਾਰ ਤਿਆਰ ਕਰਨ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ, ਵਿਖੇ ਲੰਘੇ ਦਿਨੀਂ ਯੂ.ਐਸ.ਏ ਦੀ ਐਗਰੀਕਲਚਰ ਫਰਮ ਦੇ ਇੱਕ ਵਫ਼ਦ ਨੇ ਦੌਰਾ ਕੀਤਾ, ਜਿਹਨਾਂ ਦਾ ਜਗਤਜੀਤ ਗਰੁੱਪ ਦੇ ਚੇਅਰਮੈਨ ਧਰਮ ਸਿੰਘ ਅਤੇ ਐਮ.ਡੀ ਜਗਤਜੀਤ ਸਿੰਘ ਨੇ ਸਵਾਗਤ ਕੀਤਾ।ਅਮਰੀਕਾ ਤੋਂ ਆਏ ਵਫਦ ਨੇ ਜਗਤਜੀਤ ਗਰੁੱਪ ਵਲੋਂ ਨਵੀਂ ਤਕਨੀਕ ਨਾਲ ਕੀਤੀ ਜਾ ਰਹੀ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਦਾ ਪੂਰੀ ਤਰ੍ਹਾਂ ਨਿਰੀਖਣ ਕੀਤਾ ਅਤੇ ਇਸ ਬਾਰੇ ਗਰੁੱਪ ਦੇ ਕਰਮਚਾਰੀਆਂ ਤੋਂ ਜਾਣਕਾਰੀ ਵੀ ਪ੍ਰਾਪਤ ਕੀਤੀ।ਗਰੁੱਪ ਦੇ ਜਨਰਲ ਮੈਨੇਜਰ (ਐਕਸਪੋਰਟ) ਮਿਸਟਰ ਸੂਰਜ ਨੇ ਦੱਸਿਆ ਕਿ ਅਮਰੀਕੀ ਵਫਦ ਵਲੋਂ ਜਗਤਜੀਤ ਗਰੁੱਪ ਵਲੋਂ ਕੀਤੇ ਜਾ ਰਹੇ ਕੰਮ ਨੂੰ ਦੇਖਦਿਆਂ ਭਵਿੱਖ `ਚ ਜੁਆਇੰਟ ਵੈਂਚਰ ਭਾਵ ਆਪਸੀ ਮੈਨੂਫੈਕਚਰਿੰਗ ਐਗਰੀਮੈਂਟ ਕੀਤਾ ਗਿਆ ਹੈ।ਅਮਰੀਕੀ ਵਫਦ ਨੇ ਪੰਜਾਬ ਵਿੱਚ ਪੁੱਜਣ `ਤੇ ਪੰਜਾਬੀਆਂ ਵਲੋਂ ਕੀਤੀ ਗਈ ਪ੍ਰਾਹੁਣਾਚਾਰੀ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਜਗਤਜੀਤ ਗਰੁੱਪ ਦੇ ਸੀ.ਈ.ਓ ਰਾਜੇਸ਼ ਮਲਿਕ, ਜਨਰਲ ਮੈਨੇਜਰ (ਪਰਚੇਜ਼) ਰਾਹੁਲ ਸ਼ਰਮਾ, ਸ਼ਸ਼ੀ ਭੂਸ਼ਨ ਪਲਾਂਟ ਹੈਡ, ਅਸ਼ੋਕ ਮੈਣੀ ਸਰਵਿਸ ਹੈਡ, ਕੁਲਵਿੰਦਰ ਸਿੰਘ ਪ੍ਰੋਡਕਸ਼ਨ ਹੈਡ ਤੋਂ ਇਲਾਵਾ ਹੋਰ ਕਰਮਚਾਰੀ ਵੀ ਮੌਜ਼ੂਦ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …