Saturday, July 27, 2024

ਜੀਆ, ਗੁਰਨੂਰ ਅਤੇ ਸੋਮੀਆਂ ਪੰਜਵੀਂ ਜਮਾਤ ਵਿਚੋਂ 100 ਫੀਸਦ ਨੰਬਰ ਲੈ ਕੇ ਬਣੀਆਂ ਟੌਪਰ

ਅੰਮ੍ਰਿਤਸਰ, 2 ਅਪਰੈਲ (ਦੀਪ ਦਵਿੰਦਰ ਸਿੰਘ) – ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੀਆਂ ਬੱਚੀਆਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 100 ਫੀਸਦ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ ਅਤੇ ਪ੍ਰਿੰ. ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਲਗਭਗ 184 ਬੱਚਿਆਂ ਨੇ ਪੰਜਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਵਿਦਿਆਰਥੀ ਪਾਸ ਹੋਏ ਹਨ, ਜਿੰਨਾਂ ਵਿਚੋਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 500 ਵਿਚੋਂ 500 ਅੰਕ ਹਾਸਲ ਕੀਤੇ।ਜਦਕਿ ਸੋਨਾਕਸ਼ੀ ਨੇ 500 ਵਿਚੋਂ 498, ਸਿਮਰ ਅਤੇ ਹਿਤੇਸ਼ ਨੇ 498, ਮਾਨਿਆ ਅਤੇ ਦੀਵਿਆ ਨੇ 497, ਦੀਵਿਆਸ਼ ਨੇ 496, ਹਰਸ਼ਿਤਾ ਨੇ 495 ਅਤੇ ਹਰਮਨ ਨੇ 493 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਉਪਰਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ।
ਸਕੂਲ ਅਧਿਆਪਕ ਸ਼ੁਭਾਸ਼ ਚੰਦਰ, ਨੀਤੂ ਪਰਿੰਦਾ, ਨੀਨੂੰ ਸ਼ਰਮਾ, ਪਰਮਜੀਤ ਕੌਰ, ਚੇਤਨਾ, ਤ੍ਰਿਪਤਾ, ਯਾਚਨਾ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਸ਼ਮੀ ਮਹਾਜਨ, ਨਵਦੀਪ ਕੁਮਾਰ , ਬਲਜਿੰਦਰ ਕੌਰ, ਜਗਜੀਤ ਕੌਰ, ਅੰਜ਼ੂ, ਜਾਨਵੀ, ਸੁੰਮਨ, ਰੂਪਮ, ਕਿਰਨ ਜੋਤੀ, ਅਸ਼ਵਨੀ ਕੁਮਾਰ, ਅਕਾਸ਼ ਅਤੇ ਸ਼ੁਸੀਲ ਆਦਿ ਅਧਿਆਪਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …