Thursday, July 18, 2024

37ਵੇਂ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਝੰਡੀ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 37ਵੇਂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ 2023-24 ਵਿੱਚ ਦੂਜਾ ਰਨਰਅੱਪ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਰਾਸ਼ਟਰੀ ਪੱਧਰ `ਤੇ ਆਪਣੀ ਨਾਮਨਾ ਖੱਟਿਆ ਹੈ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਕਰਵਾਏੇ ਗਏ ਇਸ ਫੈਸਟੀਵਲ ਵਿੱਚ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਬੈਨਰ ਹੇਠ ਭਾਰਤ ਭਰ ਦੀਆਂ 109 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 2200 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਾਇਰੈਕਟਰ ਯੁਵਕ ਭਲਾਈ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਫੈਸਟੀਵਲ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਦੂਜਾ ਰਨਅਰਜ਼ਅਪ ਅਤੇ ਵੱਖ ਵੱਖ ਆਈਟਮਾਂ ਵਿਚ ਹੋਰ ਕਈ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਸੰਗੀਤ ਵਰਗ ਵਿੱਚ ਚੈਂਪੀਅਨ ਅਤੇ ਡਾਂਸ ਵਰਗ ਵਿੱਚ ਪਹਿਲਾ ਰਨਰ-ਅੱਪ ਸਥਾਨ ਹਾਸਲ ਕੀਤਾ।ਯੂਨੀਵਰਸਿਟੀ ਦੀਆਂ ਈਵੈਂਟ ਪੱਧਰੀ ਪੋਜ਼ੀਸ਼ਨਾਂ ਵਿੱਚ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ) ਵਿੱਚ ਪਹਿਲਾ, ਕਲਾਸੀਕਲ ਇੰਸਟਰੂਮੈਂਟਲ (ਨਾਨ ਪਰਕਸ਼ਨ) ਵਿੱਚ ਪਹਿਲਾ, ਪੱਛਮੀ ਵੋਕਲ ਸੋਲੋ ਵਿੱਚ ਪਹਿਲਾ, ਪੱਛਮੀ ਇੰਸਟਰੂਮੈਂਟਲ ਸੋਲੋ ਵਿੱਚ ਪਹਿਲਾ; ਪੱਛਮੀ ਸਮੂਹ ਗੀਤ ਵਿੱਚ ਪਹਿਲਾ, ਲਾਈਟ ਵੋਕਲ ਸੋਲੋ ਵਿੱਚ ਪਹਿਲਾ, ਸਮੂਹ ਗੀਤ ਭਾਰਤੀ ਵਿੱਚ ਪਹਿਲਾ, ਲੋਕ ਨਾਚ ਵਿੱਚ ਪਹਿਲਾ; ਸਕਿੱਟ ਵਿਚ ਪਹਿਲਾ, ਮਮਿਕਰੀ ਵਿਚ ਪਹਿਲਾ, ਰੰਗੋਲੀ ਵਿੱਚ ਪਹਿਲਾ, ਕਲਾਸੀਕਲ ਵੋਕਲ ਸੋਲੋ ਵਿੱਚ ਦੂਜਾ, ਕਲਾਸੀਕਲ ਡਾਂਸ ਵਿਚ ਦੂਜਾ, ਕੋਲਾਜ ਵਿੱਚ ਤੀਜਾ, ਕਲਚਰਲ ਪ੍ਰੋਸੈਸ਼ਨ ਵਿੱਚ ਵਿਚ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ 44 ਵਿਦਿਆਰਥੀ ਕਲਾਕਾਰਾਂ ਨੇ 16 ਵਿਭਿੰਨ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਇਸ ਪ੍ਰਾਪਤੀ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪ੍ਰੋ ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤਮੋਹਿੰਦਰ ਸਿੰਘ ਬੇਦੀ, ਵਿਭਾਗਾਂ ਦੇ ਅਧਿਆਪਕਾਂ, ਸਟਾਫ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …