Wednesday, July 3, 2024

ਲੈਕਚਰਾਰ ਮੈਡਮ ਨਰੇਸ਼ ਕੁਮਾਰੀ ਦੀ ਸੇਵਾ ਮੁਕਤੀ ‘ਤੇ ਸਮਾਗਮ ਦਾ ਆਯੋਜਨ

ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਵਿੱਚ ਲਗਭਗ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਮੈਡਮ ਨਰੇਸ਼ ਕੁਮਾਰੀ ਲੈਕਚਰਾਰ ਰਾਜਨੀਤੀ ਸ਼ਾਸਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਚੋਂ ਸੇਵਾ ਮੁਕਤ ਹੋਣ ‘ਤੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ।ਸਕੂਲ ਸਟਾਫ ਵਲੋਂ ਪ੍ਰਿੰਸੀਪਲ ਨਵਰਾਜ ਕੌਰ ਅਤੇ ਸੀਨੀਅਰ ਲੈਕਚਰਾਰ ਚਰਨਦੀਪ ਸੋਨੀਆ ਦੀ ਦੇਖ-ਰੇਖ ਵਿੱਚ ਹੋਏ ਸਮਾਗਮ ਵਿੱਚ ਮੈਡਮ ਨਰੇਸ਼ ਕੁਮਾਰੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਸਮੂਹ ਸਟਾਫ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਮੰਚ ਸੰਚਾਲਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕੀਤਾ ਅਤੇ ਮੈਡਮ ਨਰੇਸ਼ ਕੁਮਾਰੀ ਵਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਮੈਡਮ ਅੰਜਨ ਅੰਜ਼ੂ ਨੇ ਮੈਡਮ ਨਰੇਸ਼ ਕੁਮਾਰੀ ਦੀ ਵਿਦਾਇਗੀ ਕਾਵਿ ਰੂਪ ਵਿੱਚ ਪੇਸ਼ ਕੀਤੀ।ਹਰਵਿੰਦਰ ਸਿੰਘ ਨੇ ਗੀਤਾਂ ਤੇ ਟੱਪਿਆਂ ਨਾਲ ਸਮਾਗਮ ਨੂੰ ਰੰਗਮਈ ਬਣਾਇਆ।ਸੁਖਵਿੰਦਰ ਕੌਰ, ਕੰਚਨ ਸਿੰਗਲਾ, ਲਖਵੀਰ ਸਿੰਘ ਨੇ ਮੈਡਮ ਨਰੇਸ਼਼ ਕੁਮਾਰੀ ਦੇ ਨਿੱਘੇ, ਮਿੱਠ ਬੋਲੜੇ ਸੁਭਾਅ, ਸਟਾਫ ਨਾਲ ਮਿਲਵਰਤਣ, ਬੱਚਿਆਂ ਨਾਲ ਹਮਦਰਦੀ ਰੱਖਣ ਵਰਗੇ ਗੁਣਾਂ ਦੀ ਪ੍ਰਸੰਸਾ ਕੀਤੀ।ਮੈਡਮ ਗਗਨਜੋਤ ਕੌਰ ਨੇ ਸਕੂਲ ਵਲੋਂ ਮੈਡਮ ਨਰੇਸ਼ ਕੁਮਾਰੀ ਦੇ ਸਨਮਾਨ ਵਿੱਚ ਤਿਆਰ ਕੀਤਾ ਮਾਣ ਪੱਤਰ ਪੜ੍ਹਿਆ।ਸੀਨੀਅਰ ਲੈਕਚਰਾਰ ਤੇ ਵਿਦਾਇਗੀ ਪਾਰਟੀ ਪ੍ਰਬੰਧਕ ਚਰਨਦੀਪ ਸੋਨੀਆ ਨੇ ਭਾਵਿਕ ਸ਼ਬਦਾਂ ਵਿੱਚ ਨਰੇਸ਼ ਕੁਮਾਰੀ ਨਾਲ ਬਿਤਾਏ ਪਲਾਂ ਨੂੰ ਤਾਜ਼ਾ ਕੀਤਾ।ਨਰੇਸ਼ ਕੁਮਾਰੀ ਦੇ ਬਹਿਨੋਈ ਲੈਕਚਰਾਰ ਲਲਿਤ ਕੁਮਾਰ ਅਤੇ ਭੈਣ ਸੁਨੀਤਾ ਰਾਣੀ ਨੇ ਵੀ ਮੈਡਮ ਨਰੇਸ਼ ਕੁਮਾਰੀ ਵਲੋਂ ਪਰਿਵਾਰ ‘ਚ ਨਿਭਾਈਆਂ ਜਾਂਦੀਆਂ ਅਹਿਮ ਸੇਵਾਵਾਂ ਦਾ ਜ਼ਿਕਰ ਕੀਤਾ।ਪ੍ਰਿੰਸੀਪਲ ਨਵਰਾਜ ਕੌਰ ਨੇ ਮੈਡਮ ਨਰੇਸ਼ ਕੁਮਾਰੀ ਵਲੋਂ ਬੂਟਿਆਂ ਲਈ ਪਾਣੀ ਅਤੇ ਕੁਰਸੀਆਂ ਦੀ ਸੇਵਾ ਬਦਲੇ ਧੰਨਵਾਦ ਕੀਤਾ।
ਇਸ ਮੌਕੇ ਗੁਰਦੀਪ ਸਿੰਘ, ਰਕੇਸ਼ ਕੁਮਾਰ, ਪ੍ਰੀਤੀ ਰਾਣੀ, ਦੀਪਸ਼ਿਖਾ ਬਹਿਲ, ਕਰਨੈਲ ਸਿੰਘ, ਵੰਦਨਾ ਰਾਣੀ, ਸ਼ਵੇਤਾ ਵਸ਼ਿਸ਼ਟ, ਭਰਤ ਸ਼ਰਮਾ, ਰਕੇਸ਼ ਸ਼ਰਮਾ, ਪਰਮਜੀਤ ਕੌਰ, ਹਰਦੇਵ ਕੌਰ, ਕੁਸਮ ਲਤਾ, ਰਜਨੀ ਬਾਲਾ, ਰਵੀਦੀਪ ਸਿੰਘ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …