ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਕ੍ਰਿਕਟ ਖਿਡਾਰੀਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਵਿੱਚ
ਅੰਡਰ 16 ਅਤੇ ਅੰਡਰ 23 ਦੇ ਮੈਚਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਵਾਇਸ ਪ੍ਰਧਾਨ ਅਰਸ਼ਦੀਪ ਸਿੰਘ ਲੁਬਾਣਾ ਨੇ ਇਸ ਪ੍ਰਾਪਤੀ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।ਥੋਰੀ ਨੇ ਆਸ ਪ੍ਰਗਟ ਕੀਤੀ ਕਿ ਅੰਮ੍ਰਿਤਸਰ ਦੇ ਖਿਡਾਰੀ ਇਸੇ ਤਰਾਂ ਜਿੱਤਾਂ ਦਰਜ਼ ਕਰਦੇ ਹੋਏ ਫਾਈਨਲ ਮੈਚ ਵੀ ਜਿੱਤਣਗੇ।ਐਸੋਸੀਏਸ਼ਨ ਦੇ ਸੈਕਟਰੀ ੱਇੰਦਰਜੀਤ ਸਿੰਘ ਬਾਜਵਾ ਨੇ ਮੋਗਾ ਵਿਖੇ ਖੇਡੇ ਗਏ ਅੰਡਰ 16 ਦੇ ਮੈਚ ਵਿਚ ਇਥੋਂ ਦੇ ਖਿਡਾਰੀਆਂ ਨੇ ਮੋਗਾ ਜਿਲ੍ਹੇ ਦੇ ਖਿਡਾਰੀਆਂ ਨੂੰ 2 ਦੌੜਾਂ ਨਾਲ ਹਰਾਇਆ।ਉਨਾਂ ਦੱਸਿਆ ਕਿ ਮੈਚ ਵਿੱਚ ਅੰਮ੍ਰਿਤਸਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਖ਼ਿਡਾਰੀਆਂ ਪਿੱਛੇ 320 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ, ਜਿਸ ਵਿੱਚ ਟੀਮ ਦੇ ਕਪਤਾਨ ਨਿਕਤ ਨੰਦਾ ਨੇ 70, ਕੋਸ਼ਿਕ ਸ਼ਰਮਾ ਨੇ 44 ਦਾ ਯੋਗਦਾਨ ਪਾਇਆ, ਜਦਕਿ ਗੇਂਦਬਾਜੀ ਕਰਦੇ ਹੋਏ ਤੰਨਮੇ ਗੋਇਲ ਨੇ 62 ਦੌੜਾਂ ਦੇ ਕੇ 4 ਵਿਕਟਾਂ ਲਈਆਂ।ਉਨਾਂ ਦੱਸਿਆ ਕਿ ਮੋਗਾ ਦੀ ਟੀਮ ਇਸ ਸਕੋਰ ਦਾ ਪਿੱਛਾ ਕਰਦੇ ਹੋਏ 318 ਦੇ ਸਕੋਰ ‘ਤੇ ਆਊਟ ਹੋ ਗਈ, ਜਿਸ ਵਿੱਚ ਸ਼ਾਨਵੀਰ ਸਿੰਘ ਨੇ 104 ਅਤੇ ਤੰਸ਼ੂ ਮੰਗਲਾ ਨੇ 50 ਦੌੜਾਂ ਬਣਾਈਆਂ।ਮੋਗਾ ਦੇ ਖਿਡਾਰੀ ਦਮਨਜੀਤ ਸਿੰਘ ਨੇ 69 ਦੌੜਾਂ ਪਿੱਛੇ 5 ਵਿਕਟਾਂ ਵੀ ਲਈਆਂ।
ਉਨਾਂ ਦੱਸਿਆ ਕਿ ਇਸੇ ਤਰਾਂ ਅੰਡਰ 23 ਪੰਜਾਬ ਸਟੇਟ ਇੰਟਰ ਡਿਸਟਿਕ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਬਠਿੰਡਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।ਉਨਾਂ ਦੱਸਿਆ ਕਿ ਇਸ ਕੁਆਰਟਰ ਫਾਇਨਲ ਮੈਚ ਵਿੱਚ ਸਾਡੇ ਖਿਡਾਰੀਆਂ ਨੇ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।ਉਨਾਂ ਦੱਸਿਆ ਕਿ ਬਠਿੰਡਾ ਦੀ ਟੀਮ ਨੇ 323 ਦੌੜਾਂ ਬਣਾਈਆਂ, ਜਦਕਿ ਅੰਮ੍ਰਿਤਸਰ ਦੇ ਖਿਡਾਰੀਆਂ ਨੇ 5 ਵਿਕਟਾਂ ਪਿੱਛੇ 333 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕਰ ਲਈ, ਜਿਸ ਵਿੱਚ ਤਰਨਵੀਰ ਸਿੰਘ ਨੇ 97, ਸਲੀਲ ਅਰੋੜਾ ਨੇ 96 ਅਤੇ ਵਰਿੰਦਰ ਸਿੰਘ ਲੋਹਟ ਨੇ 90 ਦੌੜਾਂ ਦਾ ਯੋਗਦਾਨ ਪਾਇਆ।ਇਸੇ ਤਰ੍ਹਾਂ ਆਬੀਰ ਕੋਹਲੀ ਨੇ 73 ਦੌੜਾਂ ਦੇ ਕੇ 3 ਵਿਕਟਾਂ ਪ੍ਰਾਪਤ ਕੀਤੀਆਂ
Check Also
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ …
Punjab Post Daily Online Newspaper & Print Media