Friday, May 17, 2024

ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਸਿਹਤ ਦਿਵਸ ਮਨਾਇਆ

ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਅੰਤਰਰਾਸ਼ਟਰੀ ਸਿਹਤ ਦਿਵਸ ਮਨਾਇਆ ਗਿਆ।ਪਹਿਲੇ ਦਿਨ ਵਿਦਿਆਰਥੀਆਂ ਨੇ ਸਲਾਦ ਕਟਿੰਗ ਮੁਕਾਬਲੇ, ਲੇਖ ਮੁਕਾਬਲੇ ਅਤੇ ਵੱਖ-ਵੱਖ ਖੇਡ-ਮੁਕਾਬਲਿਆਂ ਵਿੱਚ ਹਿੱਸਾ ਲਿਆ।ਦੂਸਰੇ ਦਿਨ ਦੀ ਸ਼ੁਰੂਆਤ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ।ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਜਗਜੀਤ ਸਿੰਘ, ਰੈਜੀਡੈਂਟ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਹੋਰਨਾਂ ਸ਼ਖਸ਼ੀਅਤਾਂ ਵਲੋਂ ਸ਼ਮਾ ਰੌਸ਼ਨ ਕੀਤੀ ਗਈ।
ਪ੍ਰਿੰਸੀਪਲ ਪ੍ਰੋਫੈਸਰ ਯਸ਼ਪ੍ਰੀਤ ਕੌਰ ਵੱਲੋਂ ਸਵਾਗਤੀ ਭਾਸ਼ਣ ਉਪਰੰਤ ਅੰਤਰਰਾਸ਼ਟਰੀ ਸਿਹਤ ਦਿਵਸ ਬਾਰੇ ਮੁੱਖ ਨੋਟ ਪੜਿਆ ਗਿਆ।ਅੰਤਰਰਾਸ਼ਟਰੀ ਸਿਹਤ ਸੰਸਥਾ ਵੱਲੋਂ ਇਸ ਸਾਲ ਸਿਹਤ ਦਿਵਸ ਦੇ ਦਿੱਤੇ ਗਏ ਸਲੋਗਨ, “ਮੇਰੀ ਸਿਹਤ, ਮੇਰਾ ਹੱਕ” ਦੇ ਸਬੰਧ ਵਿੱਚ ਡਾ. ਅਮਰਜੀਤ ਸਿੰਘ ਨਾਗਪਾਲ ਮੈਂਬਰ ਇੰਚਾਰਜ ਸੀ.ਕੇ.ਡੀ ਨਰਸਿੰਗ ਕਾਲਜ ਨੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ।
ਕਾਲਜ ਦੇ ਸੀਨੀਅਰ ਸਟਾਫ ਮੈਂਬਰਾਂ ਵੱਲੋਂ ‘ਮਰੀਜ਼ਾਂ ਦੇ ਹੱਕ’ ਵਿਸ਼ੇ ਉਪਰ ਪੈਨਲ ਡਿਸਕਸ਼ਨ ਪ੍ਰਭਾਵਸ਼ਾਲੀ ਰਹੀ।ਪੌਸ਼ਟਿਕ ਭੋਜਨ ਅਤੇ ਬਜ਼ਾਰੀ ਖਾਣ-ਪੀਣ ਦੀਆਂ ਵੱਖੋ-ਵੱਖਰੀਆਂ ਚੀਜ਼ਾਂ ਬਾਰੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ ਛੋਟਾ ਜਿਹਾ ਨਾਟਕ ਕਾਫੀ ਸਲਾਹਿਆ ਗਿਆ।ਮੈਡਮ ਸੁਰਿੰਦਰ ਕੌਰ ਅਤੇ ਰਵਿੰਦਰਪਾਲ ਕੌਰ ਵੱਲੋਂ ਕੀਤੇ ਗਏ ਪ੍ਰੋਗਰਾਮ ਦੇ ਸਾਰੇ ਪ੍ਰਬੰਧਕੀ ਕੰਮਾਂ ਦੀ ਸ਼ਲਾਘਾ ਕੀਤੀ ਗਈ।ਬੀ.ਐਸ.ਸੀ ਨਰਸਿੰਗ ਅਤੇ ਜੀ.ਐਨ.ਐਮ ਕੋਰਸ ਕਰ ਰਹੇ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਾਂ ਦਾ ਮੁਲਾਂਕਣ, ਮੈਂਬਰ ਇੰਚਾਰਜ ਡਾ. ਹਰਦੀਪ ਸਿੰਘ ਦੀਪ, ਡਾ. ਅਮਰਜੀਤ ਸਿੰਘ ਨਾਗਪਾਲ ਅਤੇ ਡਾ. ਸੰਤੋਖ ਸਿੰਘ ਵੱਲੋਂ ਕੀਤਾ ਗਿਆ।
ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਮਹਿਮਾਨਾਂ ਅਤੇ ਨਾਮਵਰ ਸ਼ਖਸ਼ੀਅਤਾਂ ਨੂੰ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਡਾ. ਹਰਲੀਨ ਕੌਰ ਵਾਇਸ ਪ੍ਰਿੰਸੀਪਲ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …