ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਦੀ ਅਗਵਾਈ ‘ਚ ਧੂਰੀ ਰੋਡ ਸਥਾਪਿਤ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਈਦ-ਉਲ-ਫਿਤਰ ਦਾ ਦਿਹਾੜਾ ਬੜੇ ਜਸ਼ਨਾਂ ਭਰਪੂਰ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ।ਵੱਖ-ਵੱਖ ਸੰਸਥਾਵਾਂ ਦੇ ਮੁਖੀ, ਪਿੰਡਾਂ ਦੇ ਪੰਚ ਸਰਪੰਚ, ਗੁਰਮਤਿ ਕਾਲਜ ਮਸਤੂਆਣਾ ਸਾਹਿਬ ਅਤੇ ਨਰਸਿੰਗ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਿੱਖ ਮੁਸਲਿਮ ਸਾਂਝੇ ਫਰੰਟ ਦੇ ਸਰਪ੍ਰਸਤ ਡਾ. ਨਸੀਰ ਅਖਤਰ ਮਾਲੇਰਕੋਟਲਾ ਦਾ ਆਪਣੇ ਭਾਈਚਾਰੇ ਨਾਲ ਪਿੰਗਲਵਾੜਾ ਵਿਖੇ ਪਹੁੰਚਣ ‘ਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਪ੍ਰੀਤਇੰਦਰ ਕੌਰ ਟਰੱਸਟੀ, ਹੈਡ ਮਾਸਟਰ ਮੁਖਤਿਆਰ ਸਿੰਘ, ਮਾਸਟਰ ਸਤਪਾਲ ਸ਼ਰਮਾ, ਡਾ. ਜਗਦੀਪ ਸਿੰਘ ਜੈਨਪੁਰ, ਇੰਸਪੈਕਟਰ ਜੁਗਰਾਜ ਸਿੰਘ ਅਤੇ ਸਟਾਫ ਨੇ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਗਲਵੱਕੜੀ ਪਾ ਕੇ ਈਦ ਦੀਆਂ ਵਧਾਈਆਂ ਦਿੱਤੀਆਂ।ਪਿੰਗਲਵਾੜਾ ਮਰੀਜ਼ਾਂ ਨੂੰ ਚੌਲ ਪ੍ਰਸ਼ਾਦ ਵੰਡਿਆ ਗਿਆ।
ਸਮਾਗਮ ਵਿੱਚ ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ ਨੇ ਮੂਲ ਮੰਤਰ ਦਾ ਜਾਪ ਕਰਵਾਇਆ ਅਤੇ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਮੁਸਲਮਾਨ ਪੈਰੋਕਾਰਾਂ ਵਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਸਟੇਜ਼ ਦਾ ਸੰਚਾਲਨ ਕੀਤਾ। ਤਰਲੋਚਨ ਸਿੰਘ ਚੀਮਾ ਨੇ ਪਿੰਗਲਵਾੜਾ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹੇ। ਡਾ. ਨਸੀਰ ਅਖਤਰ ਨੇ ਰਮਜ਼ਾਨ ਮਹੀਨੇ ਦੀ ਸਮਾਪਤੀ ਉਪਰੰਤ ਮਨਾਏ ਜਾਂਦੇ ਈਦ-ਉਲ-ਫਿਤਰ ਦੇ ਦਿਹਾੜੇ ਬਾਰੇ ਦੱਸਿਆ ਕਿ ਸੱਚਾ ਮੁਸਲਮਾਨ ਕੌਣ ਹੈ।ਆਪ ਨੇ ਗੁਰਬਾਣੀ, ਗੁਰਮਤਿ ਰਸਾਲਿਆਂ ਦੇ ਹਵਾਲਿਆਂ ਦੀ ਰੌਸ਼ਨੀ ਵਿੱਚ ਸਰਬਸਾਂਝੀਵਾਲਤਾ ਅਤੇ ਭਰਾਤਰੀ ਭਾਵ ਸਬੰਧੀ ਵਿਚਾਰ ਸਾਂਝੇ ਕੀਤੇ।ਇੰਜਨੀਅਰ ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬੱਡਰੁਖਾਂ ਨੇ ਜਿਥੇ ਸਿੱਖ ਮੁਸਲਿਮ ਫਰੰਟ ਵਲੋਂ ਕੀਤੇ ਜਾ ਸਰਬੱਤ ਦੇ ਭਲੇ ਦੇ ਕਾਰਜ ਦੀ ਸ਼ਲਾਘਾ ਕੀਤੀ।ਹੈਡ ਮਾਸਟਰ ਮੁਖਤਿਆਰ ਸਿੰਘ ਨੇ ਵੀ ਵਿਚਾਰ ਵਟਾਂਦਰਾ ਕੀਤਾ।ਸਰਪੰਚ ਮੇਜਰ ਸਿੰਘ ਮਸਾਣੀ ਨੇ ਈਦ ਦਾ ਦਿਹਾੜਾ ਪਿੰਗਲਵਾੜਾ ਵਿਖੇ ਮਨਾਉਣ ਲਈ ਡਾ. ਅਖਤਰ ਦਾ ਸ਼ੁਕਰਾਨਾ ਕੀਤਾ।ਪ੍ਰਬੰਧਕਾਂ ਵਲੋਂ ਡਾ. ਨਸੀਰ ਅਖਤਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤਰਲੋਚਨ ਸਿੰਘ ਚੀਮਾ, ਹਰਜੀਤ ਸਿੰਘ ਅਰੋੜਾ, ਬਲਦੇਵ ਸਿੰਘ ਗੋਸਲ, ਗਿਆਨੀ ਗੁਰਬਚਨ ਸਿੰਘ, ਡਾ. ਜਗਦੀਪ ਸਿੰਘ ਜੈਨਪੁਰ, ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਅਕੋਈ ਨੇ ਸਨਮਾਨਿਤ ਕੀਤਾ।
ਸਮਾਗਮ ਲਈ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਕੇਸ਼ ਕੁਮਾਰ, ਪ੍ਰੀਤਮ ਸਿੰਘ ਬੱਡਬਰ, ਰਾਜਵਿੰਦਰ ਸਿੰਘ ਲੱਕੀ, ਰਾਮ ਪ੍ਰਕਾਸ਼ ਸਿੰਘ, ਗੁਰਮੇਲ ਸਿੰਘ, ਪ੍ਰੋ: ਗੁਰਮੀਤ ਸਿੰਘ, ਪ੍ਰੋ: ਜਸਪ੍ਰੀਤ ਸਿੰਘ ਮਸਤੂਆਣਾ ਸਾਹਿਬ, ਸਮਰਪ੍ਰੀਤ ਸਿੰਘ, ਸੰਤੋਖ ਕੌਰ, ਡਾ. ਉਪਾਸਨਾ, ਰਾਣੀ ਬਾਲਾ, ਵੀਰਪਾਲ ਕੌਰ, ਰਵਨੀਤ ਕੌਰ ਪਿੰਕੀ, ਮਨਦੀਪ ਕੌਰ ਚੱਠੇ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਫਰੰਟ ਦੇ ਸਕੱਤਰ ਮੁਹੰਮਦ ਪਰਵੇਜ਼, ਮੁਹੰਮਦ ਨਈਮ, ਮੁਹੰਮਦ ਅਖ਼ਤਰ, ਮੁਹੰਮਦ ਇਫ਼ਤਖ਼ਾਰ, ਅਹਿਜਾਜ ਅਹਿਮਦ ਮੁਹੰਮਦ ਬਿਲਾਲ ਮਾਲੇਰਕੋਟਲਾ, ਬਿੱਕੀ ਖਾਨ, ਰੁਫਾਨ ਖਾਨ, ਕੈਪਟਨ ਨਰਿੰਦਰ ਸਿੰਘ, ਪ੍ਰਿੰਸੀਪਲ ਗੁਰਮੀਤ ਕੌਰ ਭੱਠਲ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ, ਡਾ. ਇਕਬਾਲ ਸਿੰਘ ਸਕਰੌਦੀ, ਵਰਿੰਦਰਜੀਤ ਸਿੰਘ ਬਜਾਜ, ਗੁਰਮੇਲ ਸਿੰਘ ਸਿੱਧੂ, ਤਾਰਨ ਸਿੰਘ ਐਡਵੋਕੇਟ, ਨਾਜਰ ਸਿੰਘ ਭਲਵਾਨ, ਜਗਜੀਤ ਇੰਦਰ ਸਿੰਘ, ਬਲਜੀਤ ਸਿੰਘ ਕਮੋਮਾਜਰਾ, ਅਮਰੀਕ ਸਿੰਘ ਈਸੜਾ, ਦਰਸ਼ਨ ਸਿੰਘ, ਹਰਚਰਨ ਸਿੰਘ ਭਸੌੜ, ਬਲਵਿੰਦਰ ਸਿੰਘ ਰਾਜਪੁਰਾ, ਜਾਗਰ ਸਿੰਘ ਮਸਾਣੀ, ਗੁਰਚਰਨ ਸਿੰਘ ਚੰਨੋਂ, ਤੇਜਾ ਸਿੰਘ ਮਾਨ, ਡਾ. ਗੁਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ, ਅਮਨਪ੍ਰੀਤ ਕੌਰ, ਬਲਵਿੰਦਰ ਸਿੰਘ ਰਾਜਪੁਰਾ, ਹਰਵਿੰਦਰ ਕੌਰ, ਗੁਰਮੀਤ ਕੌਰ, ਰਵਨੀਤ ਕੌਰ ਆਦਿ ਹਾਜ਼ਰ ਸਨ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …