ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਵਿਸਾਖੀ ਦਾ ਪ੍ਰੋਗਰਾਮ ਕਰਵਾਇਆ ਗਿਆ।ਪ੍ਰਿ੍ਰੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਆਯੋਜਿਤ ਇਸ ਵਿਸ਼ੇਸ਼ ਪ੍ਰੋਗਰਾਮ ਦਾ ਸ਼ੁਭਆਰੰਭ ਦੀਪ ਜਗਾ ਕੇ ਕੀਤਾ ਗਿਆ।ਪ੍ਰਿ੍ਰੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਮੂਹ ਵਿਧਿਆਰਥੀਆਂ ਅਤੇ ਸਟਾਫ ਨੂੰ ਵਿਸਾਖੀ ਵਧਾਈ ਦਿੰਦਿਆਂ ਕਿਹਾ ਕਿ ਵਿਸਾਖੀ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਤਿਓਹਾਰ ਹੈ।ਦੇਸ਼ ਦੇ ਅੰਨਦਾਤਾ ਕਿਸਾਨ ਇਸੇ ਦਿਨ ਆਪਣੇ ਖੇਤਾਂ ਵਿੱਚ ਖੜੀ ਕਣਕ ਦੀ ਸੁਨਹਰੀ ਫਸਲ ਦੀ ਕਟਾਈ ਸ਼ੂਰੂ ਕਰਦੇ ਹਨ ਅਤੇ ਨੱਚ ਨੱਚ-ਗਾ ਕੇ ਆਪਨੀ ਖੁਸ਼ੀ ਪ੍ਰਗਟ ਕਰਦੇ ਹਨ।
ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਮਾਨਵਤਾ ਦੀ ਰੱਖਿਆ ਅਤੇ ਅਤਿਆਚਾਰ ਦਾ ਨਾਸ਼ ਕਰਨ ਲਈ ਇਸੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪਂਥ ਕੀ ਸਥਾਪਨਾ ਕੀਤੀ ਸੀ।ਇਹ ਦਿਨ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ।1919 ਵਿੱਚ ਇਸੇ ਦਿਨ ਜਲਿਆਂਵਾਲੇ ਬਾਗ ‘ਚ ਜਨਰਲ ਡਾਇਰ ਨੇ ਬੇਕਸੂਰ ਭਾਰਤੀਆਂ ਉਪਰ ਗੋਲੀਆਂ ਵਰਸਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।ਉਨਾਂ ਕਿਹਾ ਕਿ ਉਸ ਦਿਨ ਨੂੰ ਯਾਦ ਕਰ ਕੇ ਅੱਜ ਵੀ ਦੇਸ਼ ਦੇ ਲੋਕਾਂ ਦਾ ਖੂਨ ਖੌਲ ਉਠਦਾ ਹੈ।
ਸਕੂਲ਼ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇੱਕ ਲਘੂ ਨਾਟਕ ਰਾਹੀਂ ਵਾਤਾਵਰਣ ਅੇਤ ਭੂਮੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।ਇਹ ਵੀ ਦਰਸਾਇਆ ਗਿਆ ਕਿ ਕਿਸਾਨ ਕਿਸ ਤਰ੍ਹਾਂ ਕਣਕ ਦੀ ਫਸਲ ਕੱਟਣੇ ਤੋਂ ਬਾਅਦ ਬਚੇ ਨਾੜ ਨੂੰ ਆਗ ਲਗਾ ਦੇਂਦੇ ਹਨ, ਜਿਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਣ ਵਧਦਾ ਹੈ। ਨਾਟਕ ਵਿੱਚ ਸੰਦੇਸ਼ ਦਿੱਤਾ ਗਿਆ ਕਿ ਨਾੜ ਨੂੰ ਜਲਾਉਣਾ ਨਹੀਂ ਚਾਹੀਦਾ।
ਵਿਦਿਆਰਥੀਆਂ ਨੇ ਵਿਸਾਖੀ ਦੀ ਮਹੱਤਤਾ’ਤੇ ਚਾਨਣਾ ਪਾਇਆ।ਪੰਜਾਬੀ ਲੋਕ ਨਾਚ ਭੰਗੜਾ ਅਤੇ ਪੰਜਾਬੀ ਲੋਕ ਬੋਲੀਆਂ ਨਾਲ ਮੁਟਿਆਰਾਂ ਦਾ ਗਿੱਧਾ ਆਕਰਸ਼ਣ ਦਾ ਕੇਂਦਰ ਰਿਹਾ।ਰੰਗ-ਬਿਰੰਗੇ ਪੰਹਰਾਵੇ ਵਿੱਚ ਸੱਜੇ ਬੱਚਿਆਂ ਨੇ ਸਭ ਦਾ ਮਨ ਮੋਹ ਲਿਆ।ਸਮਾਗਮ ਵਿੱਚ ਵਿਦਿਆਰਥੀਆਂ ਵਲੋਂ ਲਗਾਈ ਗਈ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ ਵਿੱਚ ਸਜਾਏ ਗਏ ਸੁੰਦਰ ‘ਛੱਜ’, ਪੰਜਾਬੀ ਗਹਿਣੇ, ਮਟਕੀਆਂ, ਪੱਖੀਆਂ, ਚਰਖੇ ਅਤੇ ਹੋਰ ਵਸਤਾਂ ਉਨਾਂ ਨੇ ਹੱਥੀਂ ਤਿਆਰ ਕੀਤੀਆਂ ਸਨ।ਪਿੱਤਲ ਦੇ ਪੁਰਾਣੇ ਬਰਤਨ, ਫੁਲਕਾਰੀਆਂ, ਪਹਿਰਾਵੇ, ਰਸੋਈ ਦਾ ਦ੍ਰਿਸ਼ ਪੰਜਾਬੀ ਸਭਿਅਤਾ ਅਦਭੁਤ ਨਮੂਨਾ ਸੀ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …