ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵਲੋਂ ਅੰਡਰ-19 ਅਤੇ ਅੰਡਰ-23 ਲੜਕਿਆਂ ਦੇ ਕ੍ਰਿਕਟ ਦੇ ਟਰਾਇਲ ਗਾਂਧੀ ਗਰਾਊਂਡ
ਵਿਖੇ ਕਰਵਾਏ ਜਾ ਰਹੇ ਹਨ।ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਆਈ.ਐਸ ਬਾਜਵਾ ਨੇ ਦੱਸਿਆ ਕਿ 18 ਅਪ੍ਰੈਲ 2024 ਨੂੰ ਬਾਅਦ ਦੁਪਿਹਰ 2.00 ਵਜੇ ਅੰਡਰ-23 ਲੜਕੇ ਦੇ ਟਰਾਇਲ ਹੋਣਗੇ।ਉਨਾਂ੍ਹ ਦੱਸਿਆ ਕਿ ਜਿੰਨਾਂ੍ਹ ਖਿਡਾਰੀਆਂ ਨੇ ਇੰਨ੍ਹਾਂ ਟਰਾਇਲਾਂ ਵਿੱਚ ਭਾਗ ਲੈਣਾ ਹੈ, ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰੰਬਰ 2001 ਹੋਵੇਗੀ।
ਬਾਜਵਾ ਨੇ ਦੱਸਿਆ ਕਿ ਇਸੇ ਤਰਾਂ੍ਹ 19 ਅਪ੍ਰੈਲ 2024 ਨੂੰ ਬਾਅਦ ਦੁਪਿਹਰ 2.00 ਵਜੇ ਅੰਡਰ-19 ਲੜਕੇ ਦੇ ਟਰਾਇਲ ਕਰਵਾਏ ਜਾਣਗੇ ਅਤੇ ਇੰਨਾਂ੍ਹ ਖਿਡਾਰੀਆਂ ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰਬਰ 2005 ਹੋਵੇਗੀ।ਉਨਾਂ੍ਹ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਆਪਣੇ ਨਾਲ ਡਿਜ਼ੀਟਲ ਜਨਮ ਸਰਟੀਫਿਕੇਟ, ਪਾਸਪੋਰਟ/ਵੋਟਰ ਕਾਰਡ ਰਿਹਾਇਸ਼ ਸਬੂਤ ਵਜੋਂ, ਪਾਸਪੋਰਟ ਸਾਈਜ਼ ਨਵੀਂ ਫੋਟੋ ਅਤੇ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media