Wednesday, July 3, 2024

ਸੀਟੂ ਆਗੂਆਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ

ਸੰਗਰੂਰ, 14 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤ ਰਤਨ, ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਸੀਟੂ ਆਗੂਆਂ ਡਾਕਟਰ ਪ੍ਰਕਾਸ਼ ਸਿੰਘ ਬਰਮੀ ਮੀਤ ਪ੍ਰਧਾਨ ਪੰਜਾਬ ਮਨਰੇਗਾ ਮਜ਼ਦੂਰ ਯੂਨੀਅਨ ਅਤੇ ਰਾਜ ਜਸਵੰਤ ਤਲਵੰਡੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਸੰਬੋਧਨ ਕਰਦਿਆਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਦਲਿਤ ਲੋਕਾ ਲਈ ਕੀਤੇ ਕਾਰਜਾਂ ਦਾ ਜਿਕਰ ਕੀਤਾ।ਉਨਾਂ ਕੇਂਦਰ ਦੀ ਮੋਦੀ ਸਰਕਾਰ ਸਰਕਾਰ ਨੂੰ ਚੱਲਦਾ ਕਰਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸੰਵਿਧਾਨ ਨੂੰ ਬਚਾਉਣ ਲਈ ਅਹਿਦ ਕੀਤਾ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਰੁਲਦਾ ਸਿੰਘ ਗੋਬਿੰਦਗੜ੍ਹ, ਗੋਲਾ ਸਿਬੀਆ, ਕਰਨੈਲ ਸਿੰਘ ਦੱਧਾਹੂਰ, ਕਰਨੈਲ ਸਿੰਘ ਬੱਸੀਆਂ, ਗੁਰਦੀਪ ਸਿੰਘ, ਡਾਕਟਰ ਕਰਮ ਚੰਦ ਬੁਰਜ ਹਕੀਮਾਂ, ਸੰਨੀ ਰਾਏਕੋਟ, ਪ੍ਰਿਤਪਾਲ ਬਿੱਟਾ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਟੂਸੇ, ਸੁਨੀਲ ਸੁਧਾਰ, ਭੋਲਾ ਕਲਸੀਆਂ, ਰਾਜੂ ਨੂਰਪੁਰਾ, ਰਣਜੀਤ ਦੱਧਾਹੂਰ, ਆਗੂ ਬੌਬੀ ਗਿੱਲ ਅਤੇ ਮਿੰਟੂ ਨਾਹਰ ਨੇ ਵੀ ਸੰਬੋਧਨ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …