ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ
ਨਵੀਂ ਦਿੱਲੀ ਦੁਆਰਾ ਉਹਨਾਂ ਦੇ ਸਿੱਖਿਆ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਸਦਕਾ ਮਹਾਤਮਾ ਹੰਸਰਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਅਵਾਰਡ ਉਹਨਾਂ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਦੁਆਰਾ 20 ਅਪ੍ਰੈਲ 2024 ਨੂੰ ਪਾਨੀਪਤ ਹਰਿਆਣਾ ਵਿਖੇ ਸਮਰਪਨ ਦਿਵਸ ਮੌਕੇ ਦਿੱਤਾ ਗਿਆ, ਜੋ ਕਿ ਮਹਾਤਮਾ ਹੰਸਰਾਜ ਜੀ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ।15000 ਦੇ ਕਰੀਬ ਪ੍ਰਭਾਵਸ਼ਾਲੀ ਦਰਸ਼ਕ, ਜਿਨ੍ਹਾਂ ਵਿੱਚ ਬੁੱਧੀਜੀਵੀ, ਅਫਸਰਸ਼ਾਹੀ ਅਤੇ ਪ੍ਰਮੁੱਖ ਸਖ਼ਸੀਅਤਾਂ ਇਸ ਸਮੇਂ ਹਾਜ਼ਰ ਸਨ।ਸਾਲ 2024 ਲਈ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਡਾ. ਵਾਲੀਆ ਇਕਲੌਤੇ ਕਾਲਜ ਪ੍ਰਿੰਸੀਪਲ ਸਨ, ਜਿੰਨ੍ਹਾਂ ਨੂੰ ਐਨ.ਸੀ.ਸੀ ਕੈਡਿਟਾਂ ਰਾਹੀ ਮੰਚ ਤੱਕ ਲਿਜਾਇਆ ਗਿਆ।ਬੀ.ਬੀ.ਕੇ ਡੀ.ਏ.ਵੀ ਕਾਲਜ ਟੀਮ ਨੇ ਉਹਨਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੱਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਸ ਪਰਮਾਤਮਾ ਨੂੰ ਧੰਨਵਾਦ ਕਰਦਿਆਂ ਆਪਣੀਆਂ ਪ੍ਰਾਪਤੀਆਂ ‘ਚ ਆਪਣੇ ਮਹਰੂਮ ਪਿਤਾ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ।ਉਹਨਾਂ ਨੇ ਸਤਿਕਾਰਯੋਗ ਪ੍ਰਧਾਨ ਡਾ. ਪੂਨਮ ਸੂਰੀ ਦੀ ਗਤੀਸ਼ੀਲ ਅਤੇ ਪ੍ਰੇਰਨਾਦਾਇਕ ਅਗਵਾਈ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਪੂਰੇ ਬੀ.ਬੀ.ਕੇ ਪਰਿਵਾਰ ਦੀ ਸ਼ਾਨਦਾਰ ਟੀਮ ਵਰਕ ਲਈ ਸ਼ਲਾਘਾ ਕੀਤੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media