Sunday, December 22, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ “ਵਿਸ਼ਵ ਧਰਤੀ ਦਿਵਸ“ ਮਨਾਇਆ ਗਿਆ।ਧਰਤੀ ਦਿਵਸ ਦਾ ਥੀਮ `ਗ੍ਰਹਿ ਬਨਾਮ ਪਲਾਸਟਿਕ` ਸੀ, ਜਿਸ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਦੇ ਮਨੁੱਖ ਅਤੇ ਵਾਤਾਵਰਣ ਦੋਵਾਂ `ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਸੀ।ਵਿਦਿਆਰਥੀਆਂ ਨੇ ਭਾਸ਼ਣ ਦਿੱਤੇ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਲਈ ਕਵਿਤਾਵਾਂ ਵੀ ਪੜ੍ਹੀਆਂ। ਵਿਦਿਆਰਥੀਆਂ ਵੱਲੋਂ ਰੀਡਿਊਸ, ਰੀਯੂਜ਼ ਤੇ ਰੀਸਾਈਕਲ ਦੇ ਮੰਤਰ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਸਿੰਗਲਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਉਤਸ਼ਾਹਿਤ ਕੀਤਾ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਧਰਤੀ ਦਿਵਸ `ਤੇ ਆਪਣੀ ਧਰਤੀ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਾਤਾਵਰਣ ਦੀ ਜ਼ਿੰਮੇਵਾਰੀ ਅਤੇ ਸਥਿਰਤਾ ਦੀਆਂ ਕਦਰਾਂ-ਕੀਮਤਾਂ ਨੂੰ ਪੈਦਾ ਕਰਨ `ਤੇ ਜ਼ੋਰ ਦਿੰਦੇ ਹੋਏ ਸਭਾ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਆਓ ਮਿਲ ਕੇ ਪਲਾਸਟਿਕ ਨੂੰ ਨਾਂਹ ਕਹੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਤੇ ਸਿਹਤਮੰਦ ਧਰਤੀ ਲਈ ਕੰਮ ਕਰੀਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …