ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਜਿਲਾ ਬਰਨਾਲਾ ਦਾ ਸਕੂਲ ਮੈਗਜ਼ੀਨ `ਬਾਲ ਪਰਵਾਜ਼` ਦਾ ਤੀਸਰਾ ਅੰਕ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ਼੍ਰੀਮਤੀ ਪਦਮਨੀ, ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬਰਨਾਲਾ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ ਵਲੋਂ ਜਾਰੀ ਕੀਤਾ ਗਿਆ।ਸਕੂਲ ਮੈਗਜ਼ੀਨ ਜਾਰੀ ਕਰਦੇ ਹੋਏ ਮੈਡਮ ਪਦਮਨੀ ਨੇ ਕਿਹਾ ਕਿ ਸਕੂਲ ਮੈਗਜ਼ੀਨ ਵਿਦਿਆਰਥੀ ਵਰਗ ਦੇ ਮਨੋਭਾਵਾਂ ਦਾ ਦਰਪਣ ਹੁੰਦਾ ਹੈ।ਇਸ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਵਿੱਚ ਪਠਨ, ਲੇਖਣ ਦੀ ਰੁਚੀ ਪੈਦਾ ਹੁੰਦੀ ਹੈ, ਵਿਦਿਆਰਥੀ ਸਮਾਜਿਕ ਸਰੋਕਾਰਾਂ ਨਾਲ ਜੁੜਦੇ ਹਨ ਅਤੇ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਦੀਆਂ ਵੱਖ-ਵੱਖ ਧਾਰਨਾਵਾਂ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦੇ ਹਨ।ਉਹਨਾਂ ਕਿਹਾ ਕਿ ਬਡਬਰ ਸਕੂਲ ਦੇ ਸੰਪਾਦਕੀ ਮੰਡਲ ਦਾ ਇਹ ਬਹੁਤ ਹੀ ਵਧੀਆ ਅਤੇ ਪ੍ਰਸੰਸਾਯੋਗ ਕਾਰਜ਼ ਹੈ।ਡਾ. ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਮੈਗਜ਼ੀਨ ਦੀਆਂ ਰਚਨਾਵਾਂ ਵਿਦਿਆਰਥੀ ਨੂੰ ਪਠਨ ਦੀ ਰੁਚੀ ਵੱਲ ਲੈ ਕੇ ਜਾਂਦੀਆਂ ਹਨ, ਵਿਦਿਆਰਥੀ ਆਪਣੇ ਮਨੋਭਾਵਨਾ ਨੂੰ ਲਿਖਤੀ ਰੂਪ ਦਿੰਦਾ ਹੈ, ਆਧੁਨਿਕ ਯੁੱਗ ਵਿੱਚ ਵਿਦਿਆਰਥੀ ਲਈ ਰਾਜਨੀਤਿਕ, ਸਮਾਜਿਕ, ਆਰਥਿਕ, ਸੱਭਿਆਚਾਰਿਕ, ਸੰਸਕ੍ਰਿਤੀ ਕਦਰਾਂ ਕੀਮਤਾਂ ਦਾ ਗਿਆਨ ਬਹੁਤ ਜਰੂਰੀ ਹੈ।ਜਿਸ ਦਾ ਸਭ ਤੋਂ ਵਧੀਆ ਸਾਧਨ ਸਕੂਲ ਮੈਗਜ਼ੀਨ ਹੈ, ਜੋ ਬਾਲ ਰੂਪ ਸ਼ੁਰੂ ਹੋ ਕੇ ਵਿਦਿਆਰਥੀ ਦੇ ਅਗਲੇ ਭਵਿੱਖ ਤੱਕ ਚਲਾ ਜਾਂਦਾ ਹੈ, ਉਹਨਾਂ ਕਿਹਾ ਕਿ ਇਸ ਕਾਰਜ਼ ਲਈ ਪ੍ਰਿੰਸੀਪਲ ਜਸਬੀਰ ਸਿੰਘ, ਸੰਪਾਦਕ ਅਵਨੀਸ਼ ਕੁਮਾਰ, ਰਿਸ਼ੀ ਸ਼ਰਮਾ ਅਤੇ ਵਿੱਤ ਵਿਭਾਗ ਅਵਤਾਰ ਸਿੰਘ ਜੂਨੀਅਰ ਸਹਾਇਕ ਦੀ ਟੀਮ ਵਧਾਈ ਦੀ ਪਾਤਰ ਹੈ।ਉਹਨਾਂ ਸਮੂਹ ਸੰਪਾਦਕੀ ਮੰਡਲ ਨੂੰ ਇਸ ਕਾਰਜ ਲਈ ਵਧਾਈ ਦਿੰਦੇ ਹੋਏ ਧੰਨਵਾਦ ਕੀਤਾ।ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਨੇ ਕਿਹਾ ਕਿ ਬਰਨਾਲਾ ਬਲਾਕ ਦੀਆਂ ਅਜਿਹੀਆਂ ਗਤੀਵਿਧੀਆਂ ਬਹੁਤ ਵਧੀਆ ਹਨ।
ਸਕੂਲ ਮੈਗਜ਼ੀਨ `ਬਾਲ ਪਰਵਾਜ਼` ਦੇ ਸੰਪਾਦਕ ਅਵਨੀਸ਼ ਕੁਮਾਰ ਨੇ ਦੱਸਿਆ ਕਿ ਸਕੂਲ ਮੈਗਜ਼ੀਨ ਦਾ ਤੀਸਰਾ ਅੰਕ ਡੀ.ਡੀ.ਓ ਪ੍ਰਿੰਸੀਪਲ ਸ਼੍ਰੀਮਤੀ ਨੀਦਾ ਅਲਤਾਫ, ਬਲਾਕ ਨੋਡਲ ਅਫਸਰ ਬਰਨਾਲਾ ਹਰਪ੍ਰੀਤ ਕੌਰ, ਪ੍ਰਿੰਸੀਪਲ ਜਸਬੀਰ ਸਿੰਘ ਅਤੇ ਜੂਨੀਅਰ ਸਹਾਇਕ ਅਵਤਾਰ ਸਿੰਘ ਦੇ ਮਾਰਗ ਦਰਸ਼ਨ ਨਾਲ ਸੰਭਵ ਹੋਇਆ ਹੈ। ਵਿਦਿਆਰਥੀ ਵਰਗ ਦੀ ਮਿਹਨਤ ਨਾਲ ਰਚਨਾਵਾਂ ਇਕੱਤਰ ਕੀਤੀਆਂ ਹਨ।ਸੈਸ਼ਨ ਦਾ ਪੂਰਾ ਲੇਖਾ ਜੋਖਾ ਸਕੂਲ ਮੈਗਜ਼ੀਨ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੀ ਹਰ ਸਾਲ ਕੋਸ਼ਿਸ਼ ਕੀਤੀ ਜਾਂਦੀ ਹੈ।ਉਪ ਸੰਪਾਦਕ ਰਿਸ਼ੀ ਸ਼ਰਮਾ ਨੇ ਕਿਹਾ ਕਿ ਸਕੂਲ ਮੈਗਜ਼ੀਨ ਕੱਢਣਾ ਸਕੂਲ ਲਈ ਸ਼ਾਨ ਵਾਲੀ ਗੱਲ ਹੈ।ਸਕੂਲ ਮੈਗਜ਼ੀਨ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਕਲਾਵਾਂ ਨੂੰ ਕਹਾਣੀ, ਨਾਟਕ, ਕਵਿਤਾ, ਗਜ਼ਲ ਆਦਿ ਦੇ ਰੂਪ ਵਿੱਚ ਪੇਸ਼ ਕਰਕੇ ਭਾਸ਼ਾ ਦਾ ਰੂਪ ਨਿਖਾਰਦਾ ਹੈ।
ਇਸ ਮੌਕੇ ਜਿਲ੍ਹਾ ਸਿੱਖਿਆ ਦਫਤਰ ਸਕੈਂਡਰੀ ਬਰਨਾਲਾ ਸੀਨੀਅਰ ਸਹਾਇਕ ਰਵਿੰਦਰ ਸ਼ਰਮਾ, ਆਈ.ਟੀ.ਸੀ ਕੋਆਰਡੀਨੇਟਰ ਮਹਿੰਦਰ ਪਾਲ, ਐਮ.ਆਈ.ਐਸ ਕੋਆਰਡੀਨੇਟਰ, ਕੀਰਤੀ ਦੇਵ ਸ਼ਰਮਾ ਸਾਹਿਤਕਾਰ ਮੈਡਮ ਹਰਪ੍ਰੀਤ ਕੌਰ ਲੌਂਗੋਵਾਲ, ਮੈਡਮ ਮਨੂ ਸੱਗੂ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਕੇਸ਼ ਚੰਦਰ, ਮੈਡਮ ਮਨਜੀਤ ਕੌਰ ਬਾਵਾ, ਹਰਪ੍ਰੀਤ ਕੌਰ, ਮੈਡਮ ਸ਼ਮਾ, ਮੈਡਮ ਸੁਖਬੀਰ ਕੌਰ, ਮਾਸਟਰ ਅੰਤਰਜੀਤ ਧਨੌਲਾ, ਰਣਜੀਤ ਮਣੀ ਅਤੇ ਸਟਾਫ ਮੈਂਬਰ ਹਾਜ਼ਰ ਰਿਹਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …