Monday, May 20, 2024

23ਵਾਂ ਰਾਸ਼ਟਰੀ ਰੰਗਮੰਚ ਉਤਸਵ 2024 – ਨਾਟਕ ‘ਸਬਰਾਂਤ ਵੇਸਵਾ’ ਦਾ ਮੰਚਣ

ਅੰਮ੍ਰਿਤਸਰ, 28 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਦੇ ਸਹਿਯੋਗ ਨਾਲ ਜਾਰੀ 23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਅਠਵੇਂ ਦਿਨ ਅਭਿਨਵ ਰੰਗਮੰਚ ਊਜੈਨ ਦੀ ਟੀਮ ਵਲੋਂ ਜਿਆ ਪਾਲ ਸਾਰਤਰੇ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਸਬਰਾਂਤ ਵੇਸਵਾ’ ਦਾ ਮੰਚਣ ਪ੍ਰੀਤ ਨਗਰ ਵਿਖੇ ਕੀਤਾ ਗਿਆ।
ਆਪਣੇ ਨਾਟਕ ਰਾਹੀਂ ਸਾਰਤਰੇ ਨੇ ਨਾ ਸਿਰਫ਼ ਗੋਰਿਆਂ ਦੀ ਚਲਾਕੀ ਦਾ ਸ਼ਿਕਾਰ ਇਕ ਨੀਗਰੋ ਦੇ ਦੁੱਖ ਨੂੰ ਪ੍ਰਗਟ ਕੀਤਾ ਹੈ, ਸਗੋਂ ਇਸ ਰਾਹੀਂ ਨਸਲਵਾਦੀ ਵਿਵਸਥਾ ਉਤੇ ਡੂੰਘਾ ਹਮਲਾ ਵੀ ਕੀਤਾ ਹੈ।ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਸਮਾਜ ਦਾ ਉਚ ਵਰਗ ਮਨੁੱਖ ਦੀ ਜ਼ਮੀਰ ਦੇ ਆਧਾਰ ’ਤੇ ਚੰਗੇ, ਮਾੜੇ ਅਤੇ ਸਹੀ-ਗ਼ਲਤ ਦਾ ਫੈਸਲਾ ਲੈਣ ਦੀ ਬਜ਼ਾਏ ਜਾਤ, ਨਸਲ, ਭਾਸ਼ਾ, ਧਰਮ ਆਦਿ ਦੇ ਭੇਦ-ਭਾਵ ਕਰਕੇ ਫੇਸਲਾ ਕਰਦਾ ਹੈ।ਅਜਿਹੀ ਸਥਿਤੀ ਵਿੱਚ ਹਰ ਵਾਰ ਸਮਾਜ ਦਾ ਹੇਠਲਾ ਵਰਗ ਉਪਰਲੇ ਵਰਗ ਦੀ ਚਲਾਕੀ ਦਾ ਖਾਮਿਆਜ਼ਾ ਭੁਗਤਣ ਲਈ ਮਜਬੂਰ ਹੁੰਦਾ ਹੈ।ਇਹ ਨਾਟਕ ਭਾਰਤੀ ਸਮਾਜ ਵਿੱਚ ਪ੍ਰਚਲਿਤ ਵਿਸੰਗਤੀਆਂ ਉਤੇ ਵੀ ਡੂੰਘਾ ਹਮਲਾ ਕਰਦਾ ਹੈ, ਕਿਉਂਕਿ ਸਾਡੇ ਸਮਾਜ ਦੀ ਰਾਜਨੀਤੀ ਵੀ ਇਨ੍ਹਾਂ ਸਾਰੇ ਵਖਰੇਵਿਆਂ ਨੂੰ ਰੇਖਾਂਕਿਤ ਕਰਦੀ ਹੈ।
ਇਸ ਨਾਟਕ ਦੇ ਪਾਤਰ ਸ਼ਰਦ ਸ਼ਰਮਾ, ਕਾਮਨਾ ਭੱਟ, ਭੂਸ਼ਨ ਜੈਨ, ਅੰਕਿਤ ਦਾਸ, ਰਵਿੰਦਰ ਸਿੰਘ, ਜਗਰੂਪ ਸਿੰਘ, ਸਚਿਨ ਵਰਮਾ, ਰੂਬਲ ਸ਼ਰਮਾ ਨੇ ਬੜੇ ਹੀ ਖੂਬਸੂਰਤ ਤਰੀਕੇ ਨਾਲ ਨਾਟਕ ਨੂੰ ਪੇਸ਼ ਕੀਤਾ।ਨਾਟਕ ਦਾ ਸੰਗੀਤ ਸੰਭਵ ਕਰਕਰੇ ਅਤੇ ਰੋਸ਼ਨੀ ਪ੍ਰਭਾਵ ਅਜੈ ਗੋਸਵਾਮੀ ਨੇ ਦਿੱਤਾ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …