ਅੰਮ੍ਰਿਤਸਰ, 29 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਡਾ. ਰਸ਼ਮੀ ਦੀ ਅਗਵਾਈ ‘ਚ ‘ਵਿਸ਼ਵ ਨ੍ਰਿਤ ਦਿਵਸ’ ਨੂੰ ਸਮਰਪਿਤ ਕਲਾਸੀਕਲ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ।ਸਮਾਗਮ ਦਾ ਆਗਾਜ਼ ਸ਼੍ਰੋਮਣੀ ਨਾਟਕਾਰ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਡਾ. ਰਸ਼ਮੀ ਨੰਦਾ, ਅੰਜ਼ਨਾ ਸੇਠ, ਜਤਿੰਦਰ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਅੰਮ੍ਰਿਤਸਰ ਸ਼ਹਿਰ ਦੇ ਨਾਮਵਾਰ ਸਕੂਲਾਂ ਦੇ 70 ਤੋਂ ਵੱਧ ਵਿਦਿਆਰਥੀਆਂ ਨੇ ਨਿੱੱਤ ਦੀਆਂ ਵੰਨਗੀਆਂ ਪੇਸ਼ ਕੀਤੀਆਂ।ਇਨ੍ਹਾਂ ਸਕੂਲਾਂ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਐਮ.ਕੇ.ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਦਿੱਲੀ ਪਬਲਿਕ ਸਕੂਲ, ਹੋਲੀ ਹਾਰਟ ਜੂਨੀਅਰ, ਭਵਨ ਐਸ.ਐਲ ਸਕੂਲ ਅਤੇ ਕਲਾ ਰਸ਼ਮੀ ਅੰਮ੍ਰਿਤਸਰ ਨੇ ਬੇਹੱਦ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।ਇਸ ਦੌਰਾਨ ਕਲਾਸੀਕਲ, ਫੋਕ, ਸੂਫ਼ੀ ਸਮੇਤ ਕਈ ਨ੍ਰਿਤਾਂ ਦਾ ਪ੍ਰਦਰਸ਼ਨ ਹੋਇਆ।ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਨ੍ਰਿੱਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਰ ਪਾਉਣ ਵਾਲੇ ਤਬਲਾ ਵਾਦਕ ਪਿਆਰੇ ਲਾਲ ਦਾ ਵਿਰਸਾ ਵਿਹਾਰ ਵਲੋਂ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਕ ਦੀ ਭੂਮਿਕਾ ਰਿਪਿਨ ਕੋਹਲੀ ਨੇ ਨਿਭਾਈ।
ਇਸ ਮੌਕੇ ਲਤਿਕਾ ਅਰੋੜਾ, ਸੁਮਨ ਤਾਰਾ, ਰੰਜੂ, ਰੋਜ਼ੀ, ਸ਼ੀਤੂ ਅਰੋੜਾ, ਵੰਦਨਾ, ਮਮਤਾ, ਮੋਨਾ, ਉਰਵਸ਼ੀ ਆਦਿ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਕ ਕਰਵਾਉਣ ‘ਚ ਸਹਿਯੋਗ ਦਿੱਤਾ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …