Monday, September 16, 2024

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਵਿਖੇ ਨਾਰਥ-ਜ਼ੋਨ ਪੈਡੀਕ੍ਰਿਟੀਕੋਨ 2024 ਕਾਨਫਰੰਸ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਆਈਏਪੀ ਇੰਟੈਂਸਿਵ ਕੇਅਰ ਚੈਪਟਰ ਇੰਡੀਆਂ ਅਤੇ ਆਈ.ਏ.ਪੀ ਇੰਟੈਂਸਿਵ ਕੇਅਰ ਚੈਪਟਰ ਪੰਜਾਬ ਦੇ ਸਹਿਯੋਗ ਨਾਲ 26 ਤੋਂ 28 ਅਪ੍ਰੈਲ, 2024 ਤੱਕ “ਪਹਿਲੀ ਨਾਰਥ ਜ਼ੋਨ ਪੈਡੀਕ੍ਰਿਟੀਕੋਨ 2024” ਦੀ ਮੇਜ਼ਬਾਨੀ ਕੀਤੀ। “ਇੰਪਰੂਵਿੰਗ ਕ੍ਰਿਟੀਕਲ ਕੇਅਰ: ਬੇਸਿਕ ਐਂਡ ਬੀਓਂਡ” ਵਿਸ਼ੇ ਤੇ ਸੰਬਧਤ ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਇੰਟੈਂਸਿਵਿਸਟ ਅਤੇ ਬਾਲ ਰੋਗ ਵਿਗਿਆਨੀਆਂ ਦੀ ਯਾਦਗਾਰੀ ਭਾਗੀਦਾਰੀ ਵੇਖੀ ਗਈ।ਇੰਡੀਅਨ ਅਕੈਡਮੀ ਆਫ਼ ਪੈਡੀਐਟ੍ਰਿਕਸ ਦੇ ਰਾਸ਼ਟਰੀ ਪ੍ਰਧਾਨ ਡਾ.ਜੀ.ਵੀ ਬਾਸਵਾਰਾਜਾ ਨੇ ਮੁੱਖ ਮਹਿਮਾਨ ਅਤੇ ਪੀ.ਜੀ.ਆਈ ਦੇ ਬਾਲ ਚਿਕਿਤਸਾ ਵਿਭਾਗ ਦੇ ਉੱਘੇ ਬਾਲ ਰੋਗ ਵਿਗਿਆਨੀ ਅਤੇ ਉੱਚ ਤਜ਼ਰਬੇਕਾਰ ਸਾਬਕਾ ਮੁੱਖੀ ਡਾ. ਸੁਨੀਤ ਸਿੰਘੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
3 ਦਿਨਾਂ ਕਾਨਫਰੰਸ ਵਿੱਚ 400 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।ਮੁੱਖ ਸਮਾਗਮ ਤੋਂ ਪਹਿਲਾਂ, ਸੰਸਥਾ ਵੱਲੋਂ 26 ਅਪ੍ਰੈਲ ਨੂੰ ਸ਼ਹਿਰ ਦੇ ਵੱਖ-ਵੱਖ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ 6 ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ।
ਡਾ. ਬਸਵਾਰਾਜਾ ਨੇ ਕਿਹਾ ਕਿ ਬਾਲ ਚਿਕਿਤਸਕ ਇੰਟੈਂਸਿਵ ਕੇਅਰ ਸੇਵਾਵਾਂ ਨੇ ਬਿੰਨਾਂ ਸ਼ੱਕ ਪਿੱਛਲੇ ਕੁੱਝ ਦਹਾਕਿਆਂ ਵਿੱਚ ਇਲਾਜ ਕਰਨ ਦੀ ਵਿਧੀ ਨੂੰ ਆਧੁਨਿਕ ਬਣਾ ਦਿੱਤਾ ਹੈ, ਹਾਲਾਂਕਿ, ਇਸ ਵਿੱਚ ਅਜੇ ਹੋਰ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੈਡੀਕ੍ਰਿਟੀਕੋਨ ਉਦਯੋਗ ਦੇ ਮਾਹਰਾਂ ਤੋਂ ਪੈਡੀਐਟ੍ਰਿਕ ਇੰਟੈਂਸਿਵ ਕੇਅਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਪਛਾਣ ਕੇ ਸਾਂਝੇ ਤੌਰ ‘ਤੇ ਉਨ੍ਹਾਂ ਦਾ ਹੱਲ ਕੱਢਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇੰਨ੍ਹਾਂ ਚੁਣੌਤੀਆਂ ਵਿੱਚ ਮਰੀਜ਼ ਦੀ ਆਈ.ਸੀ.ਯੂ. ਤੋਂ ਬਾਅਦ ਦੀ ਦੇਖਭਾਲ, ਤੀਬਰ ਦੇਖਭਾਲ ਦੀ ਲੋੜ ਵਾਲੇ ਬੱਚੇ ਨੂੰ ਸਮੇਂ ਸਿਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੇਂਦਰ ਵਿੱਚ ਲਿਜਾਣਾ, ਟੀਕਾਕਰਨ ਅਤੇ ਪੋਸ਼ਣ, ਗੁੰਝਲਦਾਰ ਵਿਕਾਰਾਂ ਦਾ ਪ੍ਰਬੰਧਨ, ਬੱਚੇ ਦੀ ਮਾਨਸਿਕ ਅਤੇ ਸੰਪੂਰਨ ਤੰਦਰੁਸਤੀ `ਤੇ ਧਿਆਨ ਦੇਣਾ ਅਤੇ ਬਾਲ ਰੋਗ ਮਰੀਜ਼ਾਂ ਲਈ ਮਹੱਤਵਪੂਰਨ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਤਕਨੀਕੀ ਤਰੱਕੀ ਅਪਣਾਉਣ ਨੂੰ ਯਕੀਨੀ ਬਣਾਉਣਾ ਹੈ।
ਡਾ. ਸਿੰਘੀ ਨੇ ਕਿਹਾ ਕਿ ਐਸ.ਜੀ.ਆਰ.ਡੀ ਮੈਡੀਕਲ ਕਾਲਜ ਵਿਖੇ ਆਯੋਜਿਤ ਇਹ ਸਮਾਗਮ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੇ ਪਹਿਲੇ ਵੱਡੇ ਅਕਾਦਮਿਕ ਇਕੱਠ ਵਜੋਂ ਇੱਕ ਇਤਿਹਾਸਕ ਉਪਲੱਬਧੀ ਹੈ।ਉਨ੍ਹਾਂ ਕਿਹਾ ਕਿ ਇਸ ਸ਼ੁਭ ਮੌਕੇ ਨੂੰ ਐਸ.ਜੀ.ਆਰ.ਡੀ ਮੈਡੀਕਲ ਕਾਲਜ ਅਤੇ ਉੱਤਰੀ ਭਾਰਤ ਵਿੱਚ ਮੈਡੀਕਲ ਭਾਈਚਾਰੇ ਲਈ ਇੱਕ ਪਰਿਭਾਸ਼ਿਤ ਪਲ ਵਜੋਂ ਯਾਦ ਕੀਤਾ ਜਾਵੇਗਾ।
ਡਾ. ਗੁਰਸ਼ਰਨ ਸਿੰਘ ਨਾਰੰਗ ਮੁੱਖੀ ਬਾਲ ਚਿਕਿਤਸਾ ਵਿਭਾਗ ਐਸ.ਜੀ.ਆਰ.ਡੀ ਮੈਡੀਕਲ ਕਾਲਜ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਅਕਾਦਮਿਕ, ਖੋਜਕਰਤਾਵਾਂ ਅਤੇ ਵਿਦਵਾਨਾਂ ਨੂੰ ਬਾਲ ਚਿਕਿਤਸਕ ਕ੍ਰਿਟੀਕਲ ਕੇਅਰ ਖੇਤਰ ਵਿੱਚ ਅਤਿ-ਆਧੁਨਿਕ ਕਾਢਾਂ, ਰੁਝਾਨਾਂ ਅਤੇ ਵਿਹਾਰਕ ਚੁਣੌਤੀਆਂ ਸਮੇਤ ਬਾਲ ਚਕਿਸਤਕ ਤਕਨੀਕਾਂ ਨੂੰ ਉਜਾਗਰ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ।
ਇਸ ਮੌਕੇ ਪੀਡੀਆਟ੍ਰਿਕਸ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਵਸੰਤ ਖਲਾਟਕਰ, ਡਾ. ਵਿਨਾਇਕ ਪਟਕੀ, ਡਾ. ਮੁਨੀਸ਼ ਸ਼ਰਮਾ, ਡਾ. ਅਰੁਣ ਬਾਂਸਲ, ਡਾ. ਏ.ਐਸ. ਚਾਵਲਾ, ਡਾ. ਰਵੀ ਦੱਤ ਸ਼ਰਮਾ, ਡਾ. ਖੇਤਰਪਾਲ, ਡਾ. ਟੀ.ਐਸ ਰੰਧਾਵਾ, ਡਾ. ਏ.ਪੀ ਸਿੰਘ, ਡੀਨ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ ਅੰਮ੍ਰਿਤਸਰ, ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ ਮੈਡੀਕਲ ਕਾਲਜ, ਡਾ. ਗੁਰਮੀਤ ਸਿੰਘ (ਪ੍ਰੋਫੈਸਰ, ਬਾਲ ਰੋਗ ਵਿਭਾਗ), ਡਾ. ਮਨਦੀਪ ਸਿੰਘ ਖੁਰਾਣਾ (ਪ੍ਰੋਫੈਸਰ, ਬਾਲ ਰੋਗ ਵਿਭਾਗ), ਡਾ. ਪ੍ਰੀਤੀ ਮਲਹੋਤਰਾ (ਪ੍ਰੋਫੈਸਰ ਬਾਲ ਰੋਗ ਵਿਭਾਗ), ਡਾ. ਭਰਤ ਮਹਿਰਾ (ਸਹਾਇਕ ਪ੍ਰੋਫੈਸਰ, ਬਾਲ ਰੋਗ ਵਿਭਾਗ) ਅਤੇ ਹੋਰ ਵਿਸ਼ੇਸ਼ ਸਿੱਖਿਅਕ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …