Friday, June 21, 2024

ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੀਤੀ ਵਿਸ਼ਾਲ ਰੈਲੀ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਹਲਕਾ ਸੰਗਰੂੂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਥਾਨਕ ਸ਼ਹਿਰ ‘ਚ ਇੱਕ ਵਿਸ਼ਾਲ ਰੈਲੀ ਕੱਢੀ।ਜਿਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਲੀਡਰ ਦਰਸ਼ਨ ਸਿੰਘ ਕਾਂਗੜਾ ਨੇ ਵੱਡੀ ਗਿਣਤੀ ‘ਚ ਸਾਥੀਆਂ ਨਾਲ ਸ਼ਮੂਲੀਅਤ ਕੀਤੀ।ਦਰਸ਼ਨ ਕਾਂਗੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਇੱਕ ਮਿਹਨਤੀ, ਇਮਾਨਦਾਰ ਅਤੇ ਦਲੇਰ ਲੀਡਰ ਹਨ, ਜੋ ਲੋਕ ਸਭਾ ਸੀਟ ਸੰਗਰੂਰ ਤੋਂ ਸ਼ਾਨਦਾਰ ਜਿੱਤ ਹਾਸਲ ਕਰਨਗੇ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸੁਖਪਾਲ ਖਹਿਰਾ ਨੂੰ ਵੋਟਾਂ ਪਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ, ਜੋ ਬੜੀ ਬੇਸਬਰੀ ਨਾਲ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ।ਇਸ ਮੌਕੇ ਸ਼੍ਰੀਮਤੀ ਅਰਾਧਨਾ ਕਾਂਗੜਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ, ਕੋਸ਼ਲ ਕੁਮਾਰ ਸਾਬਕਾ ਜਿਲ੍ਹਾ ਖੇਡ ਅਫ਼ਸਰ, ਰਾਜਬੀਰ ਸਿੰਘ ਲਿੱਧੜਾਂ, ਮਨੋਜ ਕੁਮਾਰ, ਪ੍ਰਦੀਪ ਸਿੰਘ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਆਕਾਸ਼ ਧਾਲੀਵਾਲ, ਕਮਲ ਕੁਮਾਰ ਜੰਡੂ, ਲੱਕੀ ਗੁਲਾਟੀ, ਰੁਪ ਸਿੰਘ ਧਾਲੀਵਾਲ, ਰਾਹੁਲ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਹਰਸ਼ ਕੁਮਾਰ, ਸੁਖਬੀਰ ਸਿੰਘ, ਜੱਗਾ ਸਿੰਘ, ਰਾਣਾ ਬਾਲੂ, ਵਿੱਕੀ, ਪਵਿੱਤਰ ਸਿੰਘ ਆਦਿ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …