ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਸੀ.ਪੀ.ਆਈ ਦੇ ਉਘੇ ਆਗੂ ਕਾਮਰੇਡ ਮਹਿੰਦਰ ਸਿੰਘ ਉਗਰਾਹਾਂ ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ।ਕਾਮਰੇਡ ਮਹਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਡੇ ਭਰਾ ਸਨ। ਉਹਨਾਂ ਦੀ ਮੌਤ `ਤੇ ਸੀ.ਪੀ.ਆਈ (ਐ.ਮ) ਦੇ ਜਿਲ੍ਹਾ ਆਗੂ ਕਾਮਰੇਡ ਵਰਿੰਦਰ ਕੌਸਿਕ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ ਨੇ ਦੱਸਿਆ ਕਿ ਕਾਮਰੇਡ ਮਹਿੰਦਰ ਸਿੰਘ ਉਗਰਾਹਾਂ ਨੇ ਆਪਣੇ ਜੀਵਨ ਦੇ 50 ਸਾਲ ਦਾ ਸਮਾਂ ਸੀ.ਪੀ.ਆਈ ਦੇ ਲੇਖੇ ਲਗਾ ਕੇ ਕਿਸਾਨਾਂ ਮਜਦੂਰਾਂ ਦੀ ਸੇਵਾ ਕੀਤੀ।ਕਾਮਰੇਡ ਮਹਿੰਦਰ ਸਿੰਘ ਉਗਰਾਹਾਂ ਨੇ ਤੇਜਾ ਸਿੰਘ ਸੁਤੰਤਰ, ਕਾਮਰੇਡ ਘੁੰਮਣ ਸਿੰਘ ਉਗਰਾਹਾਂ, ਲਾਲ ਸਿੰਘ ਖੰਡੇਬਾਦ, ਕਾਮਰੇਡ ਜੰਗੀਰ ਸਿੰਘ ਜੋਗਾ ਵਰਗੇ ਦੇਸ਼ ਭਗਤਾਂ ਨਾਲ ਕੰਮ ਕੀਤਾ ਅਤੇ ਪਿੰਡ ਉਗਰਾਹਾਂ ਦੇ ਵਿਕਾਸ ਅਤੇ ਵਿਦਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …