Friday, October 18, 2024

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਵਲੋਂ ‘ਮਦਰਜ਼ ਡੇ’ ਮਨਾਇਆ ਗਿਆ, ਜਿਸ ਵਿੱਚ 300 ਦੇ ਕਰੀਬ ਮਾਵਾਂ ਨੇ ਭਾਗ ਲਿਆ।ਮੁੱਖ ਮਹਿਮਾਨ ਵਜੋਂ ਪਹੁੰਚੇ ਐਮ.ਐਲ.ਜੀ ਕਾਨਵੈਂਟ ਸਕੂਲ ਦੀ ਸਮੁੱਚੀ ਮੈਨੇਜਮੈਂਟ ਵਲੋਂ ਜੋਤ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।
ਕਲਾਸ ਨਰਸਰੀ ਤੋਂ ਕਲਾਸ ਤੀਸਰੀ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਬੱਚਿਆਂ ਵਲੋਂ ਬੜੇ ਉਤਸ਼ਾਹ ਨਾਲ ਡਾਂਸ, ਮਾਂ ਦੀ ਕੁਰਬਾਨੀ ਉਪਰ ਨਾਟਕ ਅਤੇ ਗੀਤ ਗਾਏ ਗਏ।ਉਨਾਂ ਨੇ ਕਾਗਜ਼ ਦੇ ਫੁੱਲ ਬਣਾ ਕੇ ‘ਹੈਪੀ ਮਦਰਜ਼ ਡੇ’ ਲਿਖਿਆ।
ਮਾਵਾਂ ਨੇ ਦਿਲਚਸਪ ਪ੍ਰਸ਼ਨ ਰਾਊਂਡ, ਰੈਂਪ ਵਾਕ ਵਿਦ ਮਦਰਸ ਵਿੱਚ ਭਾਗ ਲਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।ਪ੍ਰਿੰਸੀਪਲ ਡਾ. ਵਿਕਾਸ ਸੂਦ ਵਲੋਂ ਸਾਰੀਆਂ ਮਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸਕਾਰਾਤਮਕ ਬਣਾਉਣ ਲਈ ਸੁਝਾਅ ਦਿੱਤੇ ਗਏ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਚੰਗੇ ਮਨੁੱਖੀ ਕਦਰਾਂ-ਕੀਮਤਾਂ ਦਾ ਪਾਲਣ ਪੋਸ਼ਣ ਕਰ ਸਕਣ।ਉਹਨਾ ਦੱਸਿਆ ਕਿ ਮਾਂ ਕੁਰਬਾਨੀ ਅਤੇ ਪਿਆਰ ਦਾ ਪ੍ਰਤੀਕ ਹੈ।ਬੱਚੇ ਦਾ ਪਹਿਲਾ ਸ਼ਬਦ ਮਾਂ ਹੈ।ਉਹ ਆਪਣੇ ਬੱਚੇ ਦੀ ਪਹਿਲੀ ਅਧਿਆਪਕਾ ਹੈ।ਮਾਂ ਦੀ ਦੇਣ ਨੂੰ ਸਬਦਾਂ ਵਿੱਚ ਬਿਆਨ ਕਰਨਾ ਬਹੁਤ ਚੁਣੌਤੀ ਭਰਿਆ ਕੰਮ ਹੈ ਤੇ ਸਕੂਲ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਾਂ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …