Sunday, July 7, 2024

ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ 120ਵਾਂ ਜਨਮ ਦਿਨ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਵੱਲੋਂ ਅੱਜ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ 120ਵਾਂ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਹਿਜ਼ ਪਾਠ ਅਤੇ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਅਤੇ ਪਿੰਗਲਵਾੜਾ ਪਰਿਵਾਰ ਦੇ ਬੱਚਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਭਗਵੰਤ ਸਿੰਘ ਦਿਲਾਵਰੀ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਚੀਫ਼ ਐਡੀਟਰ ਸਵਰਾਜਬੀਰ, ਕਰਨਲ ਜਸਮੀਤ ਸਿੰਘ ਗਿੱਲ, ਡਾ. ਨਵਨੀਤ ਕੌਰ ਭੁੱਲਰ, ਗੁਰਚਰਨ ਸਿੰਘ ਨੁਰਪੂਰ, ਭਾਈ ਵਰਿੰਦਰਪਾਲ ਸਿੰਘ (ਰਿਟਾ. ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ), ਐਡਵੋਕੇਟ ਸਾਜਨਪ੍ਰੀਤ ਸਿੰਘ, ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਦਮਦਮਾ ਸਾਹਿਬ, ਜਸਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਦਵਿੰਦਰਜੀਤ ਕੌਰ, ਪੋ੍ਰ. ਸਰਬਜੀਤ ਸਿੰਘ ਛੀਨਾ ਉਚੇਚੇ ਤੋਰ ’ਤੇ ਹਾਜ਼ਰ ਹੋਏ।ਉੱਘੀਆਂ ਸਖਸ਼ੀਅਤਾਂ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਚਾਨਣਾ ਪਾਇਆ ਗਿਆ ਅਤੇ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਗਈ।ਸਵਰਾਜਬੀਰ ਵੱਲੋਂ ਲਿਖੀਆਂ 3 ਕਿਤਾਬਾਂ “ਭਾਈ ਹਮਾਰੇ ਸਦ ਹੀ ਜੀਵੀ”, “ਆਉਖੀ ਘਾਟੀ ਬਿਖੜਾ ਪੈਂਡਾ” ਅਤੇ “ਰੱਬ ਦੇ ਹੁਸਨ ਬਾਗ਼ ਦੇ ਵਾਰਿਸ” ਦੀ ਘੁੰਡ ਚੁਕਾਈ ਕੀਤੀ ਗਈ ਅਤੇ ਪਿੰਗਲਵਾੜਾ ਸੋਵੀਨਰ ਜਾਰੀ ਕੀਤਾ ਗਿਆ।ਪਿੰਗਲਵਾੜਾ ਪਰਿਵਾਰ ਵੱਲੋਂ ਪ੍ਰੀਤਮ ਸਿੰਘ ਢਾਬਾ ਰੇਲਵੇ ਸਟੇਸ਼ਨ ਦੇ ਪਰਿਵਾਰਕ ਮੈਂਬਰ ਜਗਜੀਤ ਸਿੰਘ ਦਾ ਸਨਮਾਨ ਕੀਤਾ ਗਿਆ।ਭਗਤ ਜੀ ਪ੍ਰੀਤਮ ਸਿੰਘ ਢਾਬਾ ਤੇ ਜੋਗਿੰਦਰ ਸਿੰਘ ਢਾਬਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਅਕਸਰ ਅਪਾਹਿਜ ਰੋਗੀਆਂ ਲਈ ਪ੍ਰਸ਼ਾਦੇ ਲੈਂਦੇ ਹੰੁਦੇ ਸਨ।
ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜੇ ‘ਤੇ ਭਗਤ ਪੂਰਨ ਸਿੰਘ ਜੀ ਦੇ ਦਿਖਾਏ ਰਾਹਾਂ ’ਤੇ ਚੱਲਣ, ਬਿਤਾਏ ਪਲਾਂ ਦੀ ਪੇ੍ਰਰਨਾ ਬਾਰੇੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਹਨਾਂ ਨੇ ਮਨੁੱਖਤਾ ਅਤੇ ਵਾਤਾਵਰਨ ਪ੍ਰਤੀ ਪੀੜ੍ਹਤ ਮਨੁੱਖਤਾ ਨੂੰ ਦਰਦ ਭਰਿਆ ਸੁਨੇਹਾ ਦਿੱਤਾ।
ਇਸ ਮੌਕੇ ਡਾ. ਜਗਦੀਪਕ ਸਿੰਘ ਮੈਂਬਰ, ਮੁਖਤਾਰ ਸਿੰਘ ਆਨਰੇਰੀ ਸਕੱੱਤਰ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰ ਕੌਰ ਮੈਂਬਰ, ਸ. ਪਰਮਿੰਦਰਜੀਤ ਸਿੰਘ ਭੱਟੀ ਮੁਖ ਪ੍ਰਸ਼ਾਸਕ, ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬੀਬੀ ਸੁਰਿੰਦਰ ਕੌਰ ਭੱਟੀ, ਸ਼ੇਲਇੰਦਰਜੀਤ ਸਿੰਘ, ਰਜਿੰਦਰਪਾਲ ਸਿੰਘ ਡਾਇਰੈਕਟਰ ਗੂੰਗੇ-ਬੋਲਿਆਂ ਦਾ ਸਕੂਲ, ਨਰਿੰਦਰਪਾਲ ਸਿੰਘ ਸੋਹਲ, ਯੋਗੇਸ਼ ਸੂਰੀ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਰਜਿੰਦਰ ਸਿੰਘ ਪੱਪੂ, ਗੁਲਸ਼ੰਨ ਰੰਜਨ ਬੀਬੀ ਹਰਤੇਜਪਾਲ ਕੌਰ, ਬੀਬੀ ਮਨਜੀਤ ਕੌਰ ਬਾਬਾ ਬੁੱਢਾ ਸੇਵਾ ਸੁਸਾਇਟੀ, ਪ੍ਰਿੰ. ਕੁਲਵੰਤ ਸਿੰਘ ਅਣਖੀ ਅੰਮ੍ਰਿਤਸਰ ਵਿਕਾਸ ਮੰਚ ਅਤੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀ ਅਤੇ ਕਈ ਹੋਰ ਸਖਸ਼ੀਅਤਾਂ ਹਾਜ਼ਰ ਸਨ।ਮੰਚ ਦਾ ਸੰਚਾਲਨ ਮਾਸਟਰ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਵਲੋਂ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …