Sunday, July 7, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਵਕਤ-ਏ-ਰੁਖ਼ਸਤ…ਟਿਲ ਵੀ ਮੀਟ ….ਅਗੇਨ’ ਦਾ ਆਯੋਜਨ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ਕਾਲਜ ਦੀਆਂ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਲਈ ਕਾਲਜ ਵਿਚ ਬਤੀਤ ਕੀਤੇ ਪਲਾਂ ਦੀ ਯਾਦ ਨੂੰ ਸਮਰਪਿਤ ਵਿਦਾਇਗੀ ਸਮਾਰੋਹ ‘ਵਕਤ-ਏ-ਰੁਖ਼ਸਤ… ਟਿਲ ਵੀ ਮੀਟ ਅਗੇਨ’ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਵਿਦਿਆਰਥਣਾਂ ਨੇ ਆਪਣੀ ਪੜ੍ਹਾਈ ਦੇ ਸਫ਼ਰ ਦੌਰਾਨ ਪ੍ਰਾਪਤ ਅਨੁਭਵ ਅਤੇ ਖ਼ੁਸ਼ਨੁਮਾ ਪਲ ਸ਼ਾਂਝੇ ਕਰਦਿਆਂ ਸੰਗੀਤ ਅਤੇ ਨ੍ਰਿਤ ਦੀ ਪੇਸ਼ਕਾਰੀ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਆਪਣੇ ਜੀਵਨ ਦਾ ਅਹਿਮ ਪੜਾਅ ਸੰਪੂਰਨ ਕਰਨ `ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਬੇਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਆਪਣੀ ਅੰਦਰੂਨੀ ਸੁੰਦਰਤਾ ਨੂੰ ਨਿਖ਼ਾਰਨ ਅਤੇ ਇੱਕ ਚੰਗੇ ਸਮਾਜ ਦੀ ਸਿਰਜਨਾ ਵਿੱਚ ਔਰਤ ਦੀ ਭੂਮਿਕਾ ਅਤੇ ਸ਼ਕਤੀ ਦੀ ਅਹਿਮੀਅਤ ਬਾਰੇ ਦੱਸਿਆ।
ਫ਼ੈਸ਼ਨ ਸ਼ੋਅ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ ਸੁੰਦਰਤਾ ਅਤੇ ਬੁੱਧੀਮਤਾ ਦੇ ਸੁਮੇਲ ਨੂੰ ਉਜਾਗਰ ਕੀਤਾ ਗਿਆ।ਇਸ ਸਮੇਂ ਬੀ.ਡੀਜ਼ਾਈਨ ਦੀ ਵਿਦਿਆਰਥਣ ਰੁਸ਼ਕਾ ਨੇ ਮਿਸ ਬੀ.ਬੀ.ਕੇ ਹੋਣ ਦਾ ਸਨਮਾਨ ਪ੍ਰਾਪਤ ਕੀਤਾ, ਬੀ.ਬੀ.ਏ ਦੀ ਵਿਦਿਆਰਥਣ ਨਿਮਰਤਾ ਮਿਸ ਬੀ.ਬੀ.ਕੇ ਦੇ ਖ਼ਿਤਾਬ ਲਈ ਫ਼ਸਟ ਰਨਰ ਅੱਪ ਅਤੇ ਬੀ.ਏ ਦੀ ਤਮੰਨਾ ਮਿਸ ਬੀ.ਬੀ.ਕੇ ਦੇ ਖ਼ਿਤਾਬ ਲਈ ਦੂਸਰੀ ਰਨਰ ਅੱਪ ਚੁਣੀ ਗਈ।ਇਸ ਤੋਂ ਇਲਾਵਾ ਬੀ.ਬੀ.ਏ ਦੀ ਵਿਦਿਆਰਥਣ ਅਰਸ਼ਨੂਰ ਕੌਰ ਨੇ ਮਿਸ ਬੀ.ਬੀ.ਕੇ ਕੌਨਫੀਡੈਂਟ ਅਤੇ ਬੀ.ਡੀਜ਼ਾਈਨ ਦੀ ਵਿਦਿਆਰਥਣ ਜਾਨਵੀ ਨੇ ਮਿਸ ਐਲੀਗੈਂਟ ਦਾ ਖ਼ਿਤਾਬ ਹਾਸਿਲ ਕੀਤਾ।ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਡਾ. ਸਿਮਰਦੀਪ, ਡਾ. ਰੇਣੂ ਵਸ਼ਿਸ਼ਿਟ ਅਤੇ ਡਾ. ਲਲਿਤ ਗੋਪਾਲ ਨੇ ਨਿਭਾਈ।ਸ਼੍ਰੀਮਤੀ ਬਲਬੀਰ ਕੌਰ ਬੇਦੀ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ਼ਾਮਿਲ ਹੋਏ।
ਸਮਾਗਮ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਪ੍ਰੋ. ਨਰੇਸ਼ ਡੀਨ ਯੁਵਕ ਭਲਾਈ ਵਿਭਾਗ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …